Home » ਆਕਲੈਂਡ ਸ਼ਹਿਰ ਦੀ ਕੁਈਨਜ਼ ਸਟਰੀਟ ‘ਤੇ ਗੰਭੀਰ ਜ਼+ਖ+ਮੀ ਹਾਲਤ ਵਿੱਚ ਪਾਇਆ ਗਿਆ ਵਿਅਕਤੀ, ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ਸ਼ਹਿਰ ਦੀ ਕੁਈਨਜ਼ ਸਟਰੀਟ ‘ਤੇ ਗੰਭੀਰ ਜ਼+ਖ+ਮੀ ਹਾਲਤ ਵਿੱਚ ਪਾਇਆ ਗਿਆ ਵਿਅਕਤੀ, ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਸ਼ਹਿਰ ਵਿੱਚ ਅੱਜ ਤੜਕੇ ਸਵੇਰੇ ਹੋਏ ਹਮਲੇ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ ਜਿਸ ਤੋ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਕੁਈਨਜ਼ ਸਟਰੀਟ ‘ਤੇ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਗਿਆ।ਬੁਲਾਰੇ ਨੇ ਕਿਹਾ ਕਿ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਮੌਜੂਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਪੁਲਿਸ ਨੇ ਘਟਨਾ ਤੋ ਬਾਅਦ ਕੁਈਨਜ਼ ਸਟਰੀਟ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਦੁਬਾਰਾ ਤੋਂ ਖੋਲ੍ਹ ਦਿੱਤਾ ਗਿਆ ਹੈ।ਪੁਲਿਸ ਬੁਲਾਰੇ ਨੇ ਲੋਕਾਂ ਤੋਂ ਜਾਣਕਾਰੀ ਦੀ ਅਪੀਲ ਕੀਤੀ ਜੋ ਜਾਂਚ ਵਿੱਚ ਸਹਾਇਤਾ ਕਰ ਸਕਦੇ ਹਨ।ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜੋ ਪੁਲਿਸ ਦੀ ਮਦਦ ਕਰ ਸਕਦੀ ਹੈ, ਤਾਂ ਕਿਰਪਾ ਕਰਕੇ ਫਾਈਲ ਨੰਬਰ 241017/4378 ਦੇ ਹਵਾਲੇ ਨਾਲ 105 ‘ਤੇ ਕਾਲ ਕਰੋ।

About the author

dailykhabar

Add Comment

Click here to post a comment

Featured