ਸੀਨੀਅਰ ਭਾਜਪਾ ਆਗੂ ਜਗਦੀਪ ਸਿੰਘ ਸੋਢੀ ਦੀ ਧੀ ਪਟਿਆਲਾ ਦੀ ਜੰਮਪਲ ਤਾਨੀਆ ਸੋਢੀ ਨੇ ਲਿਬਰਲ ਪਾਰਟੀ ਆਫ ਕੈਨੇਡਾ (ਨਿਊ ਬਰੂਸਵਿਕ) ਵੱਲੋਂ ਮੋਨਕਟਨ ਨਾਰਥਵੈਸਟ ਤੋਂ ਲੜੀਆਂ ਗਈਆਂ ਚੋਣਾਂ ਜਿੱਤ ਕੇ ਵਿਧਾਇਕ ਚੁਣੇ ਜਾਣ ’ਤੇ ਪੰਜਾਬ ਸੂਬੇ ਦੇ ਸ਼ਹਿਰ ਪਟਿਆਲਾ ਦਾ ਨਾਂ ਚਮਕਾਇਆ ਹੈ। ਜਿਸ ’ਤੇ ਪ੍ਰਵਾਸੀ ਭਾਰਤੀਆਂ ਵੱਲੋਂ ਸੋਢੀ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਭਾਜਪਾ ਆਗੂ ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਤਾਨੀਆ ਸੋਢੀ ਕੈਨੇਡਾ ਵਿਖੇ ਇੱਕ ਵਕੀਲ ਹੋਣ ਦੇ ਨਾਲ ਨਾਲ ਰੀਅਲਟਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਿਸਦੇ ਚੱਲਦਿਆਂ ਲਿਬਰਲ ਪਾਰਟੀ ਆਫ ਕੈਨੇਡਾ (ਨਿਊ ਬਰੂਸਵਿਕ) ਵੱਲੋਂ ਚੋਣਾਂ ਵਿੱਚ ਜੂਨ ਮਹੀਨੇ ਦੌਰਾਨ ਮੋਨਕਟਨ ਨਾਰਥਵੈਸਟ ਲਈ ਤਾਨੀਆਂ ਸੋਢੀ ਦਾ ਨਾਂ ਅਧਿਕਾਰਤ ਉਮੀਦਵਾਰਾਂ ਦੇ ਤੌਰ ’ਤੇ ਐਲਾਨ ਦਿੱਤਾ ਸੀ। ਜਿਸ ਦਾ ਕੈਨੇਡਾ ਵਿੱਚ ਵਸਦੇ ਪ੍ਰਵਾਸੀ ਭਾਰਤੀ ਪਰਿਵਾਰਾਂ ਅਤੇ ਪੰਜਾਬੀਆਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਤਾਨੀਆ ਸੋਢੀ ਆਪਣੇ ਪਤੀ ਨਮਨ ਸ਼ਰਮਾ ਦੇ ਨਾਲ ਕੈਨੇਡਾ ਦੀ ਧਰਤੀ ’ਤੇ ਆਪਣੇ ਕਿੱਤੇ ਵਿੱਚ ਚੰਗਾ ਨਾਮਨਾ ਖੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੀ ਜੰਮਪਲ ਉਨ੍ਹਾਂ ਦੀ ਧੀ ਤਾਨੀਆ ਸੋਢੀ ਦੇ ਰਾਜਨੀਤਿਕ ਖੇਤਰ ਵਿੱਚ ਇਸ ਮੁਕਾਮ ’ਤੇ ਪਹੁੰਚਣਾ ਬੜੀ ਮਾਣ ਵਾਲੀ ਗੱਲ ਹੈ।
ਜਿਸਦੇ ਚਲਦਿਆਂ ਲਿਬਰਲ ਪਾਰਟੀ ਵੱਲੋਂ ਤਾਨੀਆ ਸੋਢੀ ’ਤੇ ਵਿਸ਼ਵਾਸ਼ ਜਤਾਉਂਦਿਆਂ ਆਪਣਾ ਉਮੀਦਵਾਰ ਐਲਾਨਦਿਆਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਜਿਸਦੇ ਚੱਲਦਿਆਂ ਤਾਨੀਆ ਸੋਢੀ ਨੇ ਲਿਬਰਲ ਪਾਰਟੀ ਆਫ ਕੈਨੇਡਾ ਨਿਊ ਬਰੂਸਵਿਕ ਦੇ ਉਮੀਦਵਾਰ ਦੇ ਤੌਰ ਉਤੇ ਐਮਐਲਏ ਦੀ ਚੋਣ ਲੜ ਕੇ ਆਪਣੇ ਵਿਰੋਧੀ ਉਮੀਦਵਾਰ ਐਰਨੀ ਸਟੀਵਸ ਜ਼ੋ ਕਿ ਸਾਬਕਾ ਫਾਇਨਾਸ ਮਨੀਸਟਰ ਰਹੇ ਹਨ ਨੂੰ ਹਰਾਅ ਕੇ ਵਿਦੇਸ਼ੀ ਧਰਤੀ ਉਤੇ ਜਿੱਤ ਦੇ ਝੰਡੇ ਗੱਡੇ ਹਨ। ਜਗਦੀਪ ਸੋਢੀ ਨੇ ਵਿਸ਼ਵਾਸ਼ ਜਤਾਇਆ ਕਿ ਜਿਸ ਤਰੀਕੇ ਨਾਲ ਉਹ ਦਹਾਕਿਆਂ ਤੋਂ ਭਾਰਤੀ ਜਨਤਾ ਪਾਰਟੀ ਅੰਦਰ ਵੱਖ ਵੱਖ ਅਹੁੱਦਿਆਂ ’ਤੇ ਕੰਮ ਕਰਦੇ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੀ ਧੀ ਤਾਨੀਆ ਸੋਢੀ ਵੀ ਕੈਨੇਡਾ ’ਚ ਲਿਬਰਲ ਪਾਰਟੀ ਦੀਆਂ ਆਸਾਂ ਅਤੇ ਉਮੀਦਾਂ ’ਤੇ ਖਰੀ ਉਤਰਦਿਆਂ ਆਪਣੀ ਜਿੰਮੇਵਾਰੀਆਂ ਨੂੰ ਪੂਰੀ ਸਫਲਤਾ ਅਤੇ ਤਨਦੇਹੀ ਨਾਲ ਨੇਪਰੇ ਚੜਾਵੇਗੀ।