Home » ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌ.ਤ ਅਜੇ ਕੁੱਝ ਮਹੀਨੇ ਪਹਿਲਾ ਹੋਇਆ ਸੀ ਵਿਆਹ…
Home Page News • India • India News

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌ.ਤ ਅਜੇ ਕੁੱਝ ਮਹੀਨੇ ਪਹਿਲਾ ਹੋਇਆ ਸੀ ਵਿਆਹ…

Spread the news

ਪਿੰਡ ਕੁਰਾਲਾ ਦੇ ਵਿਅਕਤੀ ਦੀ ਅਮਰੀਕਾ ਵਿਖੇ ਮੌਤ ਹੋ ਗਈ। ਮਿ੍ਤਕ ਦੀ ਪਛਾਣ ਖੁਸ਼ਵੀਰ ਸਿੰਘ ਨਿੱਕਾ ਵਾਸੀ ਮੈਕੈਟੇ ਕੈਲੀਫੋਰਨੀਆ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਖੁਸ਼ਵੀਰ ਸਿੰਘ ਸਾਲ 2017 ਵਿੱਚ ਰੁਜ਼ਗਾਰ ਲਈ ਅਮਰੀਕਾ ਗਿਆ ਸੀ। ਉਹ ਕਰੀਬ ਅੱਠ ਮਹੀਨੇ ਪਹਿਲਾਂ ਭਾਰਤ ਆਇਆ ਸੀ ਤੇ ਵਿਆਹ ਕਰਵਾ ਕੇ ਅਮਰੀਕਾ ਚਲਾ ਗਿਆ ਸੀ। ਮੰਗਲਵਾਰ ਸਵੇਰੇ ਅਮਰੀਕਾ ਤੋਂ ਉਸ ਦੇ ਨਾਲ ਰਹਿ ਰਹੇ ਦੋਸਤਾਂ ਵੱਲੋਂ ਉਸ ਦੀ ਮੌਤ ਸਬੰਧੀ ਸੂਚਿਤ ਕੀਤਾ।ਪਰਿਵਾਰਕ ਮੈਂਬਰਾਂ ਅਨੁਸਾਰ ਨਿੱਕਾ ਦੀ ਲਾਸ਼ ਬਾਥਰੂਮ ਵਿੱਚੋਂ ਬਰਾਮਦ ਹੋਈ ਸੀ। ਇਸ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ, ਅਕਾਲੀ ਆਗੂ ਸੁਖਵਿੰਦਰ ਮੂਨਕ, ਪਰਮਿੰਦਰ ਸਿੰਘ, ਮਲਕੀਤ ਸਿੰਘ ਸੋਢੀ ਤੇ ਹੋਰ ਆਗੂਆਂ ਨੇ ਵੀ ਮਿ੍ਤਕ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।