Home » ਪੁੱਕੀਕੁਹੀ ‘ਚ ਵਾਪਰੇ ਹਿੱਟ ਐਂਡ ਰਨ ਮਾਮਲੇ ਵਿੱਚ ਇੱਕ ਔਰਤ ‘ਤੇ ਲੱਗੇ ਕਤਲ ਦੇ ਦੋਸ਼…
Home Page News • New Zealand Local News • NewZealand

ਪੁੱਕੀਕੁਹੀ ‘ਚ ਵਾਪਰੇ ਹਿੱਟ ਐਂਡ ਰਨ ਮਾਮਲੇ ਵਿੱਚ ਇੱਕ ਔਰਤ ‘ਤੇ ਲੱਗੇ ਕਤਲ ਦੇ ਦੋਸ਼…

Spread the news

ਆਕਲੈਂਡ (ਬਲਜਿੰਦਰ ਸਿੰਘ) ਪਿਛਲੇ ਮਹੀਨੇ ਪੁੱਕੀਕੁਹੀ ਵਿੱਚ ਇੱਕ ਘਾਤਕ ਹਿੱਟ ਐਂਡ ਰਨ ਮਾਮਲੇ ਵਿੱਚ ਇੱਕ ਔਰਤ ‘ਤੇ ਕਤਲ ਦੇ ਦੋਸ਼ ਦਾ ਲਗਾਇਆ ਗਿਆ ਹੈ।ਵੈਲਿੰਗਟਨ ਸਟ੍ਰੀਟ ‘ਤੇ 18 ਅਕਤੂਬਰ 2024 ਦੇ ਤੜਕੇ ਇੱਕ ਵਾਹਨ ਨਾਲ ਟਕਰਾਉਣ ਕਾਰਨ ਜ਼ਖਮੀ ਹੋਈ 37 ਸਾਲਾ ਟੈਰੀ ਰਿੰਦ ਦੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 21 ਅਕਤੂਬਰ ਨੂੰ ਹਸਪਤਾਲ ਵਿੱਚ ਮੌਤ ਹੋ ਜਾਣ ਤੋਂ ਬਾਅਦ ਕਤਲ ਦੀ ਜਾਂਚ ਲਈ ਓਪਰੇਸ਼ਨ ਗੇਨ ਦੀ ਸਥਾਪਨਾ ਕੀਤੀ ਗਈ ਸੀ।31 ਸਾਲਾ ਔਰਤ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਅੱਜ ਮਾਨੁਕਾਊ ਜ਼ਿਲ੍ਹਾ ਅਦਾਲਤ ਵਿਚ ਉਸ ਦੀ ਪੇਸ਼ੀ ਦੀ ਸੰਭਾਵਨਾ ਹੈ।