Home » ਸੰਜੇ ਕੋਸ਼ਿਕ ਨਾਮ ਦੇ ਭਾਰਤੀ ਨੇ ਅਮਰੀਕਾ ਨੂੰ ਇਸ ਤਰ੍ਹਾਂ ਦਿੱਤਾ ਧੋਖਾ…
Home Page News India India News World World News

ਸੰਜੇ ਕੋਸ਼ਿਕ ਨਾਮ ਦੇ ਭਾਰਤੀ ਨੇ ਅਮਰੀਕਾ ਨੂੰ ਇਸ ਤਰ੍ਹਾਂ ਦਿੱਤਾ ਧੋਖਾ…

Spread the news


ਅਮਰੀਕਾ ‘ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ.. ਸੰਜੇ ਕੌਸ਼ਿਕ ’ਤੇ ਅਮਰੀਕਾ ਤੋਂ ਜਹਾਜ਼ਾਂ ਦੇ ਪੁਰਜੇ ਖਰੀਦ ਰੂਸ ਨੂੰ ਵੇਚਣ ਦੇ ਲੱਗੇ ਇਲਜ਼ਾਮ..

ਰੂਸ ਨੂੰ ਅਮਰੀਕਨ ਤਕਨੀਕ ਵੇਚਣ ਵਾਲਾ ਭਾਰਤੀ ਏਜੰਟ ਸੰਜੇ ਕੌਸ਼ਿਕ ਅਮਰੀਕਾ ਵਿੱਚ ਗ੍ਰਿਫਤਾਰ

ਅਮਰੀਕਨ ਟੈਕਨੌਲਜੀ ਨੂੰ ਸੰਨ੍ਹ ਲਾਉਣ ਲਈ ਭਾਰਤ-ਰੂਸ ਨੇ ਖੇਡੀ ਸੀ ਨਵੀਂ ਚਾਲ

ਅਮਰੀਕਾ ‘ਚ ਭਾਰਤੀ ਨਾਗਰਿਕ ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ

ਅਮਰੀਕਾ ‘ਚ ਇਕ ਭਾਰਤੀ ਨਾਗਰਿਕ ਨੂੰ ਰੂਸ ਦੀਆਂ ਕੰਪਨੀਆਂ ਨੂੰ ਗੈਰ-ਕਾਨੂੰਨੀ ਹਵਾਬਾਜ਼ੀ ਸਮੱਗਰੀ ਦੀ ਸਪਲਾਈ ਕਰਨ ਦੇ ਦੋਸ਼ ‘ਚ ਐਕਸਪੋਰਟ ਕੰਟਰੋਲ ਕਾਨੂੰਨ ਦੀ ਉਲੰਘਣਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਨਵੀਂ ਦਿੱਲੀ ਸਥਿਤ ਏਅਰ ਚਾਰਟਰ ਸੇਵਾ ਪ੍ਰਦਾਤਾ ‘ਅਰੇਜ਼ੋ ਏਵੀਏਸ਼ਨ’ ਦੇ ਮੈਨੇਜਿੰਗ ਪਾਰਟਨਰ ਸੰਜੇ ਕੌਸ਼ਿਕ ਨੂੰ 17 ਅਕਤੂਬਰ ਨੂੰ ਮਿਆਮੀ ਵਿਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਇੱਕ ਅਧਿਕਾਰਤ ਦੌਰੇ ‘ਤੇ ਭਾਰਤ ਤੋਂ ਪਰਤਿਆ ਸੀ।ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ‘ਅਰੇਜ਼ੋ ਐਵੀਏਸ਼ਨ’ ਦਿੱਲੀ ਕੈਂਟ ਦੇ ਮਹਿਰਮ ਨਗਰ ਵਿਚ ਸਥਿਤ ਹੈ, ਜੋ ਚਾਰਟਰ ਜਹਾਜ਼, ਏਅਰ ਐਂਬੂਲੈਂਸ ਦੇ ਖੇਤਰ ਵਿਚ ਕੰਮ ਕਰਦੀ ਹੈ, ਨਾਲ ਹੀ ਵਪਾਰਕ, ਜਨਰਲ ਅਤੇ ਕਾਰਪੋਰੇਟ ਜਹਾਜ਼ਾਂ ਦੇ ਸਪੇਅਰ ਪਾਰਟਸ ਅਤੇ ਪਾਇਲਟ ਮੁਹੱਈਆ ਕਰਾਉਂਦੀ ਹੈ।

ਫਿਲਹਾਲ ਓਰੇਗਨ ਜੇਲ੍ਹ ਵਿਚ ਬੰਦ ਕੌਸ਼ਿਕ ਨੇ ਆਪਣੀ ਰਿਹਾਈ ਲਈ ਅਪੀਲ ਨਹੀਂ ਕੀਤੀ ਹੈ। ਅਮਰੀਕੀ ਮੈਜਿਸਟ੍ਰੇਟ ਜੱਜ ਸਟੇਸੀ ਐੱਫ. ਬੇਕਰਮੈਨ ਨੇ ਸ਼ੁੱਕਰਵਾਰ ਨੂੰ ਕੌਸ਼ਿਕ ਦੇ ਫਰਾਰ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਨੂੰ ਹਿਰਾਸਤ ‘ਚ ਲੈਣ ਦਾ ਹੁਕਮ ਦਿੱਤਾ।ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਹੋ ਸਕਦੀ ਹੈ ਅਤੇ ਦੋਸ਼ਾਂ ਲਈ ਪ੍ਰਤੀ ਮਾਮਲੇ ਵਿਚ 10 ਲੱਖ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸੰਘੀ ਵਕੀਲਾਂ ਨੇ ਅਦਾਲਤ ਵਿਚ ਕਿਹਾ, ”ਕੌਸ਼ਿਕ ਗੈਰ-ਕਾਨੂੰਨੀ ਖਰੀਦ ਕਰਨ ਵਾਲੇ ਗਿਰੋਹ ਦਾ ਮੈਂਬਰ ਹੈ, ਜੋ ਰੂਸੀ ਕੰਪਨੀਆਂ ਲਈ ਅਮਰੀਕਾ ਤੋਂ ਗੈਰ-ਕਾਨੂੰਨੀ ਤੌਰ ‘ਤੇ ਹਵਾਬਾਜ਼ੀ ਦਾ ਸਮਾਨ ਅਤੇ ਤਕਨਾਲੋਜੀ ਪ੍ਰਾਪਤ ਕਰਦਾ ਹੈ।”