Home » ਵਾਈਕਾਟੋ ‘ਚ ਵਾਪਰਿਆ ਵੱਡਾ ਹਾਦਸਾ,ਕਈ ਵਿਅਕਤੀ ਜ਼ਖਮੀ….
Home Page News • New Zealand Local News • NewZealand

ਵਾਈਕਾਟੋ ‘ਚ ਵਾਪਰਿਆ ਵੱਡਾ ਹਾਦਸਾ,ਕਈ ਵਿਅਕਤੀ ਜ਼ਖਮੀ….

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਐਮਰਜੈਂਸੀ ਸੇਵਾਵਾਂ ਇੱਕ ਗੰਭੀਰ ਦੋ-ਵਾਹਨਾਂ ਦੀ ਦੁਰਘਟਨਾ ਦਾ ਜਵਾਬ ਦੇ ਰਹੀਆਂ ਹਨ ਜਿਸ ਨੇ Tīrau ਨੇੜੇ ਰਾਜ ਮਾਰਗ 1 ਨੂੰ ਬੰਦ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕਈ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ ਅਤੇ ਦੋ ਬਚਾਅ ਹੈਲੀਕਾਪਟਰਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਦੁਪਹਿਰ 2 ਵਜੇ ਦੇ ਕਰੀਬ ਪਾਪਰਾਮੂ ਰੋਡ ਦੇ ਚੌਰਾਹੇ ਨੇੜੇ ਦੋ ਵਾਹਨਾਂ ਦੀ ਹੋਈ ਟੱਕਰ ਸਬੰਧੀ ਬੁਲਾਇਆ ਗਿਆ ਸੀ।ਹਾਦਸੇ ਤੋ ਬਾਅਦ SH1 ਨੂੰ ਬੰਦ ਕੀਤਾ ਗਿਆ ਹੈ।ਗੰਭੀਰ ਕਰੈਸ਼ ਯੂਨਿਟ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਹੈ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਦੋ ਐਂਬੂਲੈਂਸ, ਦੋ ਹੈਲੀਕਾਪਟਰ ਅਤੇ ਦੋ ਰੈਪਿਡ ਰਿਸਪਾਂਸ ਯੂਨਿਟਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ।