Home » ਕਣਕ ਬੀਜਣ ਸਮੇਂ ਸੁਪਰ ਸੀਡਰ ਥੱਲੇ ਆਇਆ 20 ਸਾਲਾ ਨੌਜਵਾਨ ਹੋਈ ਮੌ,ਤ…
Home Page News • India • India News

ਕਣਕ ਬੀਜਣ ਸਮੇਂ ਸੁਪਰ ਸੀਡਰ ਥੱਲੇ ਆਇਆ 20 ਸਾਲਾ ਨੌਜਵਾਨ ਹੋਈ ਮੌ,ਤ…

Spread the news

ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਦੇ 20 ਸਾਲਾਂ ਨੌਜਵਾਨ ਸੁਖਬੀਰ ਸਿੰਘ ਪੁੱਤਰ ਜੁਗਰਾਜ ਸਿੰਘ ਦੀ ਆਪਣੇ ਖੇਤ ਕਣਕ ਬੀਜਣ ਸਮੇਂ ਸੁਪਰ ਸੀਡਰ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਕਣਕ ਬੀਜਣ ਸਮੇਂ ਟਰੈਕਟਰ ਦੀ ਸੀਟ ਤੋੰ ਉੱਠ ਕੇ ਪਿੱਛੇ ਸੁਪਰ ਸੀਡਰ ਦੇਖਣ ਲੱਗਿਆ ਸੀ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਸੁਪਰ ਸੀਡਰ ਦੀ ਲਪੇਟ ਵਿੱਚ ਆ ਗਿਆ ਤੇ ਉਸ ਦੇ ਸਰੀਰ ਦੇ ਟੁਕੜੇ ਟੁਕੜੇ ਹੋ ਗਏ ।ਸੁਖਬੀਰ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ।