Home » ਚਾਕੂ ਦੀ ਨੋਕ ‘ਤੇ ਇੱਕ ਵਾਹਨ ਚੋਰੀ ਕਰਨ ਅਤੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…
Home Page News • New Zealand Local News • NewZealand

ਚਾਕੂ ਦੀ ਨੋਕ ‘ਤੇ ਇੱਕ ਵਾਹਨ ਚੋਰੀ ਕਰਨ ਅਤੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ‘ਚ ਕਥਿਤ ਤੌਰ ‘ਤੇ ਚਾਕੂ ਦੀ ਨੋਕ ‘ਤੇ ਇੱਕ ਵਾਹਨ ਚੋਰੀ ਕਰਨ ਤੋਂ ਬਾਅਦ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਅਤੇ ਇੱਕ ਪੁਲਿਸ ਕਾਰ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਇੱਕ ਦਰੱਖਤ ਉੱਤੇ ਲੁਕੇ ਹੋਏ ਨੂੰ ਕਾਬੂ ਕੀਤਾ ਹੈ।ਬੀਤੇ ਕੱਲ੍ਹ ਵੀਰਵਾਰ ਸ਼ਾਮ 5.30 ਵਜੇ ਪੁਲਿਸ ਨੂੰ ਰੈੱਡ ਬੀਚ ਦੇ ਇੱਕ ਸਰਵਿਸ ਸਟੇਸ਼ਨ ‘ਤੇ ਇੱਕ ਵਾਹਨ ਦੇਖਿਆ ਜੋ ਪਹਿਲਾਂ ਹੈਂਡਰਸਨ ਵਿੱਚ ਚਾਕੂ ਦੀ ਨੋਕ ‘ਤੇ ਚੋਰੀ ਕੀਤਾ ਗਿਆ ਸੀ।ਹਿਰਾਸਤ ਵਿੱਚ ਲਏ ਗਏ 35 ਸਾਲਾ ਵਿਅਕਤੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।