Home » ਕੈਨੇਡਾ ‘ਚ ਵਾਪਰੇ ਸੜਕ ਹਾਦਸੇ ‘ਚ ਨਵਾਂਸ਼ਹਿਰ ਦੇ ਨੌਜਵਾਨ ਦੀ ਹੋਈ ਮੌ,ਤ…
Home Page News India India News World

ਕੈਨੇਡਾ ‘ਚ ਵਾਪਰੇ ਸੜਕ ਹਾਦਸੇ ‘ਚ ਨਵਾਂਸ਼ਹਿਰ ਦੇ ਨੌਜਵਾਨ ਦੀ ਹੋਈ ਮੌ,ਤ…

Spread the news

ਦੋ ਸਾਲ ਪਹਿਲਾ ਪਿੰਡ ਮਜਾਰਾ ਤੋਂ ਕੈਨੇਡਾ ਪੜ੍ਹਾਈ ਅਤੇ ਰੋਜ਼ਗਾਰ ਦੀ ਭਾਲ ਵਿਚ ਸਟੱਡੀ ਵੀਜ਼ੇ ਤੇ ਗਏ ਨੌਜਵਾਨ ਹਰਸਪ੍ਰੀਤ ਸਿੰਘ 29 ਸਾਲ ਪੁੱਤਰ ਲੈਕ. ਸੁਰਿਦੰਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋਣ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਮਾਪਿਆਂ, ਰਿਸ਼ਤੇਦਾਰਾਂ ਅਤੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ। ਕੈਨੇਡਾ ਤੋਂ ਪਿੰਡ ਮਜਾਰਾ ਵਿਖੇ ਹਰਸਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਲਿਆਂਦੀ ਗਈ। ਜਿਸ ਨੂੰ ਵੇਖ ਕੇ ਪਰਿਵਾਰਿਕ ਮੈਂਬਰਾਂ ਦਾ ਰੋ ਰੋਕੇ ਬੁਰਾ ਹਾਲ ਸੀ। ਨਮ ਅੱਖਾਂ ਨਾਲ ਹਰਸਪ੍ਰੀਤ ਸਿੰਘ ਦੀ ਅੰਤਿਮ ਯਾਤਰਾ ਸ਼ਮਸ਼ਾਨ ਘਾਟ ਵਿਖੇ ਪਹੁੰਚਾਈ ਗਈ ਜਿਥੇ ਮ੍ਰਿਤਕ ਦੇਹ ਨੂੰ ਉਸ ਦੇ ਭਰਾ ਜਸਹਰਪ੍ਰੀਤ ਸਿੰਘ ਅਤੇ ਤਾਏ ਦੇ ਲੜਕੇ ਕਰਨਵੀਰ ਸਿੰਘ ਨੇ ਅਗਨੀ ਵਿਖਾਈ।