ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਸ਼ਹਿਰ ‘ਚ ਇੱਕ ਕਾਰ ਦੇ ਫੁੱਟਪਾਥ ‘ਤੇ ਚੜ੍ਹਨ ਤੋਂ ਬਾਅਦ ਕੁੱਝ ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀ ਖਬਰ ਹੈ।ਇਹ ਘਟਨਾ ਆਕਲੈਂਡ ਵਿੱਚ ਸਾਇਮੰਡਸ ਸਟਰੀਟ ਤੇ ਵਾਪਰੀ ਦੱਸੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਘਟਨਾ ਦੀ ਸੂਚਨਾ ਅੱਜ ਦੁਪਹਿਰ ਮਿਲੀ ਹੈ ਜਿਸ ਤੋ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਘਟਨਾ ਦੀ ਜਾਂਚ ਸ਼ੁਰੂਆਤੀ ਪੜਾਅ ‘ਤੇ, ਹੈ ਅਤੇ ਮੌਕੇ ‘ਤੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ ਅਤੇ ਦੋ ਹੋਰ ਲੋਕਾਂ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ।
ਆਕਲੈਂਡ ‘ਚ ਵਾਪਰੀ ਵੱਡੀ ਦੁਰਘਟਨਾ,ਬੇਕਾਬੂ ਕਾਰ ਜਾ ਚੜੀ ਫੁੱਟਪਾਥ ‘ਤੇ,ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ…

Add Comment