Home » ਸਟੇਟ ਹਾਈਵੇਅ 1 ‘ਤੇ ਤਾਈਹਾਪੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਦੋ ਵਿਅਕਤੀ ਜ਼ਖਮੀ,ਇੱਕ ਦੀ ਹਾਲਤ ਗੰਭੀਰ…
Home Page News New Zealand Local News NewZealand

ਸਟੇਟ ਹਾਈਵੇਅ 1 ‘ਤੇ ਤਾਈਹਾਪੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਦੋ ਵਿਅਕਤੀ ਜ਼ਖਮੀ,ਇੱਕ ਦੀ ਹਾਲਤ ਗੰਭੀਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਸ਼ਾਮ ਸਟੇਟ ਹਾਈਵੇਅ 1 ‘ਤੇ ਤਾਈਹਾਪੇ ਨਜ਼ਦੀਕ ਵਾਪਰੇ ਸੜਕ ਹਾਦਸੇ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਕ੍ਰਾਈਸਟਚਰਚ ਲਿਜਾਇਆ ਗਿਆ।ਨਿਊਜ਼ੀਲੈਂਡ ਦੇ ਫਾਇਰ ਅਤੇ ਐਮਰਜੈਂਸੀ ਸ਼ਿਫਟ ਮੈਨੇਜਰ ਸ਼ੈਨਨ ਲੂਕਾਸ ਨੇ ਕਿਹਾ ਕਿ ਸਪੂਨਰਸ ਹਿੱਲ ਰੋਡ ਨੇੜੇ SH1 ‘ਤੇ ਸ਼ਾਮ 4.40 ਵਜੇ ਹੋਏ ਇੱਕ ਵਾਹਨ ਹਾਦਸੇ ਤੋ ਬਾਅਦ ਫਾਇਰ ਸਰਵਿਸਿਜ਼ ਨੂੰ ਬੁਲਾਇਆ ਗਿਆ ਸੀ।ਹਾਟੋ ਹੋਨ ਸੇਂਟ ਜੌਨ ਨੇ ਇੱਕ ਐਂਬੂਲੈਂਸ, ਦੋ ਹੈਲੀਕਾਪਟਰ ਅਤੇ ਇੱਕ ਆਪ੍ਰੇਸ਼ਨ ਮੈਨੇਜਰ ਭੇਜਿਆ।
ਇੱਕ ਮਰੀਜ਼, ਜਿਸਦੀ ਹਾਲਤ ਦਰਮਿਆਨੀ ਸੀ, ਨੂੰ ਐਂਬੂਲੈਂਸ ਰਾਹੀਂ ਪਾਮਰਸਟਨ ਨੌਰਥ ਹਸਪਤਾਲ ਲਿਜਾਇਆ ਗਿਆ।ਇੱਕ ਹੋਰ ਮਰੀਜ਼, ਜਿਸਦੀ ਹਾਲਤ ਗੰਭੀਰ ਸੀ, ਨੂੰ ਏਅਰਲਿਫਟ ਕਰਕੇ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ।