Home » ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਹੋਇਆ ਦਿਹਾਂਤ…
Home Page News India India News

ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਹੋਇਆ ਦਿਹਾਂਤ…

Spread the news

ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਤੇ ਅਨੁਵਾਦਿਤ ਪ੍ਰੇਮ ਪ੍ਰਕਾਸ਼ (92) ਅੱਜ ਬਾਅਦ ਦੁਪਹਿਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਆਪਣੇ ਮਾਸਟਰ ਮੋਤਾ ਸਿੰਘ ਨਗਰ ਸਥਿਤ ਘਰ ’ਚ ਆਖਰੀ ਸਾਹ ਲਏ। ਪ੍ਰੇਮ ਪ੍ਰਕਾਸ਼ ਦਾ ਜਨਮ 7 ਅਪ੍ਰੈਲ 1932 ਨੂੰ ਪਿੰਡ ਬਦੀਨਪੁਰ ਨੇੜੇ ਖੰਨਾ ਵਿਖੇ ਹੋਇਆ ਸੀ ਤੇ ਉਹ ਮੂਲ ਤੌਰ ’ਤੇ ਖੰਨਾ ਸ਼ਹਿਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਲੰਬਾ ਸਮਾਂ ਜਲੰਧਰ ਤੋਂ ਨਿਕਲਦੇ ਉਰਦੂ ਦੇ ਅਖ਼ਬਾਰ ਲਈ ਸੇਵਾਵਾਂ ਦਿੱਤੀਆਂ ਸਨ ਤੇ ਉਹ ਜਲੰਧਰ ਹੀ ਪੱਕੇ ਤੌਰ ’ਤੇ ਵੱਸ ਗਏ ਸਨ। 1947 ਤੋਂ ਬਾਅਦ ਦੇ ਪੂਰਬੀ ਪੰਜਾਬੀ ਸਾਹਿਤ ’ਚ ਮਿੰਨੀ ਕਹਾਣੀ ਦੇ ਲੇਖਕਾਂ ’ਚ ਉਨ੍ਹਾਂ ਦਾ ਨਾਮ ਵੀ ਮੂਹਰਲੀ ਕਿਤਾਬ ’ਚ ਆਉਂਦਾ ਸੀ। ਉਨ੍ਹਾਂ ਨੂੰ ਪੰਜਾਬ ਰਤਨ, ਸਾਹਿਤ ਅਕੈਡਮੀ ਸਮੇਤ ਅਨੇਕਾਂ ਐਵਾਰਡ ਮਿਲੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਸੋਮਵਾਰ ਨੂੰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।