ਆਕਲੈਂਡ (ਬਲਜਿੰਦਰ ਸਿੰਘ) ਸਿਡਨੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ ਆਪਣੇ ਬੱਚਿਆਂ ਤੇ ਚਾਕੂ ਨਾਲ ਹਮਲਾ ਕਰਨ ਦਾ ਮਾਂ ‘ਤੇ ਦੋਸ਼ ਲਗਾਇਆ ਗਿਆ ਹੈ।NSW ਪੁਲਿਸ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦੇਣ ਵਾਲੀ ਕਥਿਤ ਘਰੇਲੂ ਹਿੰਸਾ ਦੀ ਘਟਨਾ ਲਈ 47 ਸਾਲਾ ਮਾਂ ‘ਤੇ ਕਤਲ ਦੀ ਕੋਸ਼ਿਸ਼ ਦੇ ਤਿੰਨ ਦੋਸ਼ ਲਗਾਏ ਹਨ।ਪੁਲਿਸ ਨੇ ਕਿਹਾ ਕਿ ਤਿੰਨ ਬੱਚਿਆਂ ਦੇ ਪਿਤਾ, ਜਿਨ੍ਹਾਂ ਬੱਚਿਆਂ ਦੀ ਉਮਰ 10, 13 ਅਤੇ 16 ਸਾਲ ਹੈ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਇੱਕ 10 ਸਾਲਾ ਲੜਕਾ, ਇੱਕ 13 ਸਾਲਾ ਲੜਕੀ, ਇੱਕ 16 ਸਾਲਾ ਲੜਕੀ ਅਤੇ ਇੱਕ 47 ਸਾਲਾ ਔਰਤ ਨੂੰ ਚਾਕੂ ਨਾਲ ਜ਼ਖਮੀ ਪਾਇਆ ਗਿਆ।
ਡਿਟੈਕਟਿਵ ਸੁਪਰਡੈਂਟ ਨਾਓਮੀ ਮੂਰ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਕਥਿਤ ਹਮਲੇ ਦੇ ਸਮੇਂ ਤਿੰਨ ਬੱਚੇ ਅਤੇ ਉਨ੍ਹਾਂ ਦੇ ਪਿਤਾ ਆਪਣੇ ਬੈੱਡਰੂਮਾਂ ਵਿੱਚ ਸਨ – ਅਤੇ ਸੰਭਵ ਤੌਰ ‘ਤੇ ਸੁੱਤੇ ਹੋਏ ਸਨ।
ਉਸਨੇ ਕਿਹਾ ਕਿ ਪੁਲਿਸ ਨੂੰ ਸ਼ੱਕ ਹੈ ਕਿ ਇਹ ਇੱਕ ਕਤਲ-ਆਤਮ ਹੱਤਿਆ ਦੀ ਕੋਸ਼ਿਸ਼ ਸੀ ਅਤੇ ਇੱਕ ਘਰੇਲੂ ਚਾਕੂ ਜ਼ਬਤ ਕੀਤਾ ਗਿਆ ਸੀ।
ਸਿਡਨੀ ਵਿੱਚ ਮਾਂ ਨੇ ਹੀ ਕੀਤਾ ਆਪਣਿਆਂ ਬੱਚਿਆਂ ‘ਤੇ ਚਾ+ਕੂ ਨਾਲ ਹਮਲਾ…

Add Comment