ਵਿਦੇਸ਼ਾਂ ਵਿਚ ਬਣੇ ਵਾਹਨਾਂ ‘ਤੇ 25% ਟੈਰਿਫ਼ ਅੱਧੀ ਰਾਤ ਤੋਂ ਪ੍ਰਭਾਵੀ ਹੋਣਗੇ, ਪਰ ਕੀ ਕੈਨੇਡਾ ਇਸ 10% ਟੈਰਿਫ਼ ਦਾ ਪਾਤਰ ਹੋਵੇਗਾ ਇਹ ਹਾਲੇ ਸਪਸ਼ਟ ਨਹੀਂ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਹ ਅੱਜ ਦੇ ਐਲਾਨ ਨੂੰ ਦੇਸ਼ ਦੀ “ਆਰਥਿਕ ਆਜ਼ਾਦੀ ਦੀ ਘੋਸ਼ਣਾ” ਵਜੋਂ ਵੇਖਦੇ ਹਨ।
ਟਰੰਪ ਨੇ ਕਿਹਾ ਕਿ ਬਰਾਬਰ ਦੇ ਟੈਰਿਫ਼ ਲਾਗੂ ਕਰਨ ਵਾਲੇ ਕਾਰਜਕਾਰੀ ਆਦੇਸ਼ ਸਾਰੇ ਵਪਾਰਕ ਭਾਈਵਾਲਾਂ ‘ਤੇ ਲਾਗੂ ਹੋਣਗੇ। ਉਹਨਾਂ ਨੇ ਵੱਖ-ਵੱਖ ਦੇਸ਼ਾਂ ਤੋਂ ਵਸੂਲੇ ਜਾਣ ਵਾਲੇ ਟੈਰਿਫ ਪ੍ਰਤੀਸ਼ਤਾਂ ਦੀ ਸੂਚੀ ਦੇ ਦਿੱਤੀ ਹੈ। ਉਨ੍ਹਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ:
ਚੀਨ: 34%
ਈਯੂ: 20%
ਵੀਅਤਨਾਮ: 46%
ਤਾਈਵਾਨ: 32%
ਜਾਪਾਨ: 24%
ਟਰੰਪ ਨੇ ਕਿਹਾ ਕਿ ਟੈਰਿਫ ਪੂਰੀ ਤਰ੍ਹਾਂ ਬਰਾਬਰ ਦੇ ਨਹੀਂ ਹਨ – ਮੈਂ ਅਜਿਹਾ ਕਰ ਸਕਦਾ ਸੀ ਪਰ ਇਹ ਬਹੁਤ ਸਾਰੇ ਦੇਸ਼ਾਂ ਲਈ ਮੁਸ਼ਕਲ ਹੁੰਦਾ।ਉਹਨਾਂ ਕਿਹਾ ਕਿ ਉਹ ਅਮਰੀਕਾ ਆਉਣ ਵਾਲੇ ਸਾਰੇ ਆਯਾਤ ‘ਤੇ 10% ਬੇਸਲਾਈਨ ਟੈਰਿਫ ਲਗਾਉਣਗੇ। ਟਰੰਪ ਨੇ ਕਿਹਾ, ਇਸ ਦਾ ਮਤਲਬ ਹੈ ਉਹ ਸਾਡੇ ਨਾਲ ਇੰਝ ਕਰਦੇ ਹਨ ਤਾਂ ਅਸੀਂ ਵੀ ਉਹਨਾਂ ਨਾਲ ਕਰਾਂਗੇ – ਸਿੱਧੀ ਗੱਲ। ਇਸ ਤੋਂ ਸੌਖਾ ਨਹੀਂ ਕਹਿ ਸਕਦਾ। ਦਹਾਕਿਆਂ ਤੋਂ, ਸਾਡੇ ਦੇਸ਼ ਨੂੰ ਨੇੜੇ ਅਤੇ ਦੂਰ ਦੇ ਦੇਸ਼ਾਂ, ਦੋਸਤਾਂ ਅਤੇ ਦੁਸ਼ਮਣਾਂ, ਦੋਵਾਂ ਨੇ ਲੁੱਟਿਆ, ਚੂੰਢਿਆ ਅਤੇ ਸ਼ੋਸ਼ਣ ਕੀਤਾ ਹੈ। ਅਸਲ ਵਿੱਚ ਨੌਕਰੀਆਂ ਸਾਡੇ ਦੇਸ਼ ਵਿੱਚ ਗਰਜਦੇ ਹੋਏ ਵਾਪਸ ਆਉਣਗੀਆਂ। ਟਰੰਪ ਨੇ ਪੁਸ਼ਟੀ ਕੀਤੀ ਕਿ ਆਟੋ ਸੈਕਟਰ ‘ਤੇ ਟੈਰਿਫ਼ ਅੱਧੀ ਰਾਤ ਤੋਂ ਪ੍ਰਭਾਵੀ ਹੋ ਜਾਣਗੇ।
2 ਅਪ੍ਰੈਲ, 2025, ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਉਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਅਮਰੀਕਾ ਦੀ ਕਿਸਮਤ ਮੁੜ ਪ੍ਰਾਪਤ ਹੋਈ ਅਤੇ ਜਿਸ ਦਿਨ ਅਸੀਂ ਅਮਰੀਕਾ ਨੂੰ ਦੁਬਾਰਾ ਅਮੀਰ ਬਣਾਉਣਾ ਸ਼ੁਰੂ ਕੀਤਾ। ਟਰੰਪ ਨੇ ਡੇਅਰੀ ਆਯਾਤ ‘ਤੇ ਕੈਨੇਡਾ ਦੀਆਂ ਪਾਬੰਦੀਆਂ ਦਾ ਹਵਾਲਾ ਦਿੱਤਾ,ਜੋ ਕਿ ਇੱਕ ਟੈਰਿਫ-ਰੇਟ ਕੋਟੇ ਦੇ ਰੂਪ ਵਿੱਚ ਹਨ ਜਿੱਥੇ ਸਿਰਫ ਨਿਰਧਾਰਤ ਮਾਤਰਾ ਨੂੰ ਟੈਰਿਫ-ਮੁਕਤ ਆਯਾਤ ਕੀਤਾ ਜਾ ਸਕਦਾ ਹੈ। ਇਹ ਇੱਕ ਸਪਲਾਈ ਪ੍ਰਬੰਧਨ ਪ੍ਰਣਾਲੀ ਦਾ ਹਿੱਸਾ ਹੈ ਜਿਸ ਵਿੱਚ ਅੰਡੇ ਅਤੇ ਪੋਲਟਰੀ ਵੀ ਸ਼ਾਮਲ ਹਨ, ਜੋ ਅਸਲ ਵਿੱਚ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਵਿੱਚ ਸ਼ਾਮਲ ਹੈ ਜਿਸ ‘ਤੇ ਟਰੰਪ ਨੇ ਖੁਦ ਸੌਦੇਬਾਜ਼ੀ ਕੀਤੀ ਸੀ। ਟਰੰਪ ਨੇ ਵੱਡੇ ਟੈਰੀਫ਼ਾਂ ਬਾਰੇ ਗੱਲ ਕੀਤੀ ਜੋ ਇੱਕ ਨਿਰਧਾਰਿਤ ਮਾਤਰਾ ਤੋਂ ਬਾਅਦ ਲਾਗੂ ਹੁੰਦੇ ਹਨ, ਪਰ ਉਹਨਾਂ ਨੇ ਇੱਕ ਮਹੱਤਵਪੂਰਨ ਗੱਲ ਨਹੀਂ ਦੱਸੀ: ਅਮਰੀਕਾ ਉਸ ਹੱਦ ਤੱਕ ਕਦੇ ਪਹੁੰਚਦਾ ਹੀ ਨਹੀਂ, ਇਸ ਲਈ ਉਹਨਾਂ ਟੈਰੀਫ਼ਾਂ ਦੀ ਅਸਲ ਵਿੱਚ ਅਦਾਇਗੀ ਹੋਈ ਹੀ ਨਹੀਂ।
ਟਰੰਪ ਦੇ ਦਾਅਵਿਆਂ ਦੇ ਉਪਲਟ ਕੈਨੇਡਾ ਅਮਰੀਕਾ ਦੇ ਸਭ ਤੋਂ ਵੱਡੇ ਖੇਤੀ ਉਤਪਾਦ ਆਯਾਤਕਾਂ ਵਿਚੋਂ ਇੱਕ ਹੈ। ਪਿਛਲੇ ਸਾਲ ਕੈਨੇਡਾ ਨੇ 1.14 ਬਿਲੀਅਨ ਡਾਲਰ ਦੇ ਅਮਰੀਕੀ ਡੇਅਰੀ ਉਤਪਾਦ ਆਯਾਤ ਕੀਤੇ ਅਤੇ ਕੈਨੇਡਾ ਅਮਰੀਕਾ ਦੀ ਅੰਡਿਆਂ ਅਤੇ ਹੋਰ ਸਬੰਧਤ ਉਤਪਾਦਾਂ ਦਾ ਸਭ ਤੋਂ ਵੱਡੀ ਨਿਰਯਾਤ ਬਾਜ਼ਾਰ ਸੀ।
Add Comment