Home » ਨਸ਼ੇ ’ਚ ਧੁੱਤ ਯਾਤਰੀ ਨੇ ਉਡਾਣ ’ਚ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ…
Home Page News India India News

ਨਸ਼ੇ ’ਚ ਧੁੱਤ ਯਾਤਰੀ ਨੇ ਉਡਾਣ ’ਚ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ…

Spread the news

ਦਿੱਲੀ-ਸ਼ਿਰਡੀ ਉਡਾਣ ’ਚ ਨਸ਼ੇ ’ਚ ਧੁੱਤ ਯਾਤਰੀ ਨੇ ਏਅਰ ਹੋਸਟੈੱਸ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੀ ਦੁਪਹਿਰ ਇੰਡੀਗੋ ਜਹਾਜ਼ ਦੇ ਸ਼ਿਰਡੀ ਏਅਰਪੋਰਟ ’ਤੇ ਉਤਰਨ ਤੋਂ ਬਾਅਦ ਮੁਲਜ਼ਮ ਨੂੰ ਹਿਰਾਸਤ ’ਚ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਨੇ ਜਹਾਜ਼ ਦੇ ਬਾਥਰੂਮ ਕੋਲ ਏਅਰ ਹੋਸਟੈੱਸ ਨੂੰ ਗ਼ਲਤ ਢੰਗ ਨਾਲ ਛੂਹਿਆ। ਏਅਰ ਹੋਸਟੈੱਸ ਨੇ ਆਪਣੇ ਕਰੂ ਮੈਨੇਜਰ ਨੂੰ ਇਸਦੀ ਜਾਣਕਾਰੀ ਦਿੱਤੀ, ਜਿਸਨੇ ਜਹਾਜ਼ ਦੇ ਸ਼ਿਰਡੀ ਏਅਰਪੋਰਟ ’ਤੇ ਉਤਰਨ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੂੰ ਇਸਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਯਾਤਰੀ ਨੂੰ ਹਿਰਾਸਤ ’ਚ ਲਿਆ ਗਿਆ। ਮੁਲਜ਼ਮ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿਥੇ ਉਸਦੇ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ। ਉਸਦੀ ਮੈਡੀਕਲ ਜਾਂਚ ’ਚ ਪੁਸ਼ਟੀ ਹੋਈ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ।