Home » ਮਾਨਸਾ ਦੀ ਅਰਸ਼ ਨੇ ਚਮਕਾਇਆ ਮਾਪਿਆਂ ਦਾ ਨਾਮ, ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਪੰਜਾਬ ਭਰ ‘ਚੋਂ ਹਾਸਲ ਕੀਤਾ ਤੀਸਰਾ ਸਥਾਨ…
Home Page News India India News

ਮਾਨਸਾ ਦੀ ਅਰਸ਼ ਨੇ ਚਮਕਾਇਆ ਮਾਪਿਆਂ ਦਾ ਨਾਮ, ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਪੰਜਾਬ ਭਰ ‘ਚੋਂ ਹਾਸਲ ਕੀਤਾ ਤੀਸਰਾ ਸਥਾਨ…

Spread the news

ਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਜ਼ਿਲ੍ਹੇ ਦੇ ਕਸਬਾ ਭਿੱਖੀ ਦੇ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਅਰਸ਼ ਵੱਲੋਂ ਪੰਜਾਬ ਦੇ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪਹੁੰਚਣ ਤੇ ਵਿਦਿਆਰਥਣ ਦਾ ਸਕੂਲ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਕਲਾਸ ਤੇ ਐਲਾਨ ਕੀਤੇ ਗਏ ਨਤੀਜੇ ਵਿੱਚ ਪੰਜਾਬ ‘ਚੋਂ ਤਾਰਾ ਚੰਦ ਸਰਵਹਿਤਕਾਰੀ ਵਿਦਿਆ ਮੰਦਰ ਭਿੱਖੀ ਦੀ ਅਰਸ਼ ਨੇ ਪੰਜ ਸੌ ਵਿੱਚੋਂ 498 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਹੈ। ਅਰਸ਼ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੂੰ ਨਤੀਜਾ ਆਉਣ ਤੇ ਬਹੁਤ ਖੁਸ਼ੀ ਹੋਈ ਅਤੇ ਉਸਦਾ ਟੀਚਾ ਸੀ ਕਿ ਉਹ ਬਾਰ੍ਹਵੀਂ ਕਲਾਸ ਵਿੱਚੋਂ ਮੈਰਿਟ ਦੇ ਵਿੱਚ ਜ਼ਰੂਰ ਆਵੇਗੀ ਇਸ ਦੌਰਾਨ ਅਰਸ਼ ਨੇ ਦੱਸਿਆ ਕਿ ਉਸ ਦਾ ਸੁਪਨਾ ਆਈਏਐੱਸ ਅਫ਼ਸਰ ਬਣਨ ਦਾ ਹੈ ਤਾਂ ਕਿ ਸਮਾਜ ਦੀ ਸੇਵਾ ਕਰ ਸਕੇ।ਇਸ ਦੌਰਾਨ ਅਰਸ਼ ਦੇ ਮਾਤਾ ਪਿਤਾ ਅਤੇ ਸਕੂਲ ਪ੍ਰਿੰਸੀਪਲ ਨੇ ਵੀ ਅਰਸ਼ ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਮਾਣ ਹੈ ਆਪਣੀ ਇਸ ਧੀ ਅਰਸ਼ ਤੇ ਜਿਸ ਨੇ ਪੰਜਾਬ ਦੇ ਵਿੱਚ ਆਪਣਾ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਹੈ। ਇਸ ਦੌਰਾਨ ਅਰਸ਼ ਦੇ ਮਾਪਿਆਂ ਨੇ ਕਿਹਾ ਕਿ ਉਸ ਦੇ ਆਈਏਐਸ ਅਫਸਰ ਬਣਨ ਦੇ ਵਿੱਚ ਉਹਨਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।