Home » ਬਾਬਾ ਸਿੱਦੀਕੀ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਦੀ ਕੈਨੇਡਾ ਤੋਂ ਲਿਆਂਦਾ ਜਾਵੇਗਾ ਇੰਡੀਆ…
Home Page News • India • India News • World

ਬਾਬਾ ਸਿੱਦੀਕੀ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਦੀ ਕੈਨੇਡਾ ਤੋਂ ਲਿਆਂਦਾ ਜਾਵੇਗਾ ਇੰਡੀਆ…

Spread the news


ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐੱਨਸੀਪੀ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਜੀਸ਼ਾਨ ਅਖ਼ਤਰ ਉਰਫ਼ ਜੱਸੀ ਨੂੰ ਕੈਨੇਡਾ ਪੁਲਿਸ ਨੇ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ। ਹੁਣ ਮਹਾਰਾਸ਼ਟਰ ਸਰਕਾਰ ਨੇ ਉਸ ਦੀ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਇਹ ਜਾਣਕਾਰੀ ਸੂਬੇ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਕੈਨੇਡਾ ’ਚ ਉਸਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਦਿੱਤੀ। ਜੀਸ਼ਾਨ ਨੂੰ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ। ਕਦਮ ਨੇ ਕਿਹਾ ਕਿ ਜੀਸ਼ਾਨ ਅਖ਼ਤਰ ਲੰਬੇ ਸਮੇਂ ਤੋਂ ਫਰਾਰ ਸੀ ਤੇ ਹੁਣ ਉਸ ਨੂੰ ਕੈਨੇਡਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਹੁਣ ਉਸ ਨੂੰ ਮੁੰਬਈ ਲਿਆਉਣ ਲਈ ਸਾਰੇ ਅੰਤਰਰਾਸ਼ਟਰੀ ਪ੍ਰੋਟੋਕਾਲਾਂ ਦੀ ਪਾਲਣਾ ਕਰ ਰਹੇ ਹਾਂ। ਜਦੋਂ ਉਹ ਸਾਡੀ ਹਿਰਾਸਤ ਵਿਚ ਹੋਵੇਗਾ ਤਾਂ ਜਾਂਚ ਅੱਗੇ ਵਧੇਗੀ। ਪੁਲਿਸ ਮੁਤਾਬਕ, ਸਿੱਦੀਕੀ ਦੀ ਹੱਤਿਆ ਵਿਚ ਜੀਸ਼ਾਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਦੇਸ਼ ਤੋਂ ਭੱਜਣ ਵਿਚ ਕਿਵੇਂ ਸਫਲ ਹੋਇਆ, ਇਸ ਦੀ ਜਾਂਚ ਕੀਤੀ ਜਾਵੇਗੀ। ਸਿੱਦੀਕੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।

About the author

dailykhabar