Home » ਦਿੱਲੀ ‘ਚ ਵਾਪਰੀ ਖੌਫਨਾਕ ਘਟਨਾ ਮਾਂ-ਪੁੱਤਰ ਦਾ ਚਾਕੂ ਮਾਰ ਕੇ ਕਤਲ…
Home Page News India India News

ਦਿੱਲੀ ‘ਚ ਵਾਪਰੀ ਖੌਫਨਾਕ ਘਟਨਾ ਮਾਂ-ਪੁੱਤਰ ਦਾ ਚਾਕੂ ਮਾਰ ਕੇ ਕਤਲ…

Spread the news

ਦੱਖਣੀ ਦਿੱਲੀ ਦੇ ਲਾਜਪਤ ਨਗਰ ਵਿੱਚ ਮਾਂ-ਪੁੱਤਰ ਦਾ ਚਾਕੂ ਮਾਰ ਕੇ ਕਤਲ ਕਰ ਦੇਣ ਦੀ ਮੰਦਭਾਗੀ ਖ਼ਬਰ ਹੈ ।ਦੱਸਿਆ ਜਾ ਰਿਹਾ ਹੈ ਕਿ 42 ਸਾਲਾ ਮਾਂ ਦੀ ਲਾਸ਼ ਬੈੱਡਰੂਮ ਵਿੱਚੋਂ ਮਿਲੀ ਅਤੇ 14 ਸਾਲਾ ਪੁੱਤਰ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ ਹੈ।ਇਸ ਸਨਸਨੀਖੇਜ਼ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਦੱਸਿਆ ਗਿਆ ਕਿ ਦਰਵਾਜ਼ਾ ਬਾਹਰੋਂ ਬੰਦ ਸੀ। ਪੁਲਿਸ ਮੌਕੇ ‘ਤੇ ਪਹੁੰਚੀ, ਦਰਵਾਜ਼ਾ ਤੋੜ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।