Home » ਵਾਈਕਾਟੋ ‘ਚ ਸਵੇਰ-ਸਾਰ ਵਾਪਰੇ ਹਾਦਸੇ ਵਿੱਚ ਦੋ ਜ਼ਖ਼ਮੀ,ਇੱਕ ਦੀ ਹਾਲਤ ਗੰਭੀਰ….
Home Page News • New Zealand Local News • NewZealand

ਵਾਈਕਾਟੋ ‘ਚ ਸਵੇਰ-ਸਾਰ ਵਾਪਰੇ ਹਾਦਸੇ ਵਿੱਚ ਦੋ ਜ਼ਖ਼ਮੀ,ਇੱਕ ਦੀ ਹਾਲਤ ਗੰਭੀਰ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵਾਈਕਾਟੋ ਵਿੱਚ ਅੱਜ ਸਵੇਰੇ ਵਾਪਰੇ ਇੱਕ ਹਾਦਸੇ ਤੋ ਬਾਅਦ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।ਸਵੇਰੇ 9.30 ਵਜੇ ਦੇ ਕਰੀਬ Te Awamutu ਨੇੜੇ ਨਗਾਰੋਟੋ ਰੋਡ ‘ਤੇ ਇੱਕ ਵਾਹਨ ਨਾਲ ਹੋਏ ਹਾਦਸੇ ਬਾਰੇ ਸੂਚਨਾ ਪੁਲਿਸ ਨੂੰ ਮਿਲੀ ਸੀ।ਹਾਟੋ ਹੋਨ ਸੇਂਟ ਜੌਨ ਨੇ ਘਟਨਾ ਸਥਾਨ ‘ਤੇ ਦੋ ਐਂਬੂਲੈਂਸਾਂ ਭੇਜੀਆਂ।ਜਿੱਥੇ ਦੋ ਮਰੀਜ਼ਾਂ ਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ।ਸੇਂਟ ਜੌਨ ਨੇ ਕਿਹਾ ਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਦੂਜੇ ਦੀ ਹਾਲਤ ਦਰਮਿਆਨੀ ਹੈ। ਪੁਲਿਸ ਨੇ ਕਿਹਾ ਕਿ ਸੜਕ ਨੂੰ ਅੰਸ਼ਕ ਤੌਰ ‘ਤੇ ਬੰਦ ਕੀਤਾ ਗਿਆ ਹੈ।