Home » ਟਰੰਪ ਨੇ ਇਨ੍ਹਾਂ ਸੱਤ ਦੇਸ਼ਾਂ ‘ਤੇ ਸੁੱਟਿਆ ‘ਟੈਰਿਫ ਬੰਬ’, ਇਰਾਕ- ਸ੍ਰੀਲੰਕਾ ‘ਤੇ 30%; ਜਾਣੋ ਭਾਰਤ ‘ਤੇ ਕਿੰਨਾ ਲਾਇਆ ਟੈਕਸ…
Home Page News India World World News

ਟਰੰਪ ਨੇ ਇਨ੍ਹਾਂ ਸੱਤ ਦੇਸ਼ਾਂ ‘ਤੇ ਸੁੱਟਿਆ ‘ਟੈਰਿਫ ਬੰਬ’, ਇਰਾਕ- ਸ੍ਰੀਲੰਕਾ ‘ਤੇ 30%; ਜਾਣੋ ਭਾਰਤ ‘ਤੇ ਕਿੰਨਾ ਲਾਇਆ ਟੈਕਸ…

Spread the news


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਸੱਤ ਹੋਰ ਦੇਸ਼ਾਂ ’ਤੇ ਟੈਰਿਫ ਲਾਗੂ ਕਰ ਦਿੱਤਾ। ਇਸ ’ਚ ਸ੍ਰੀਲੰਕਾ, ਅਲਜੀਰੀਆ, ਇਰਾਕ, ਲੀਬੀਆ ਤੇ ਫਿਲਪੀਨਸ ਵੀ ਸ਼ਾਮਲ ਹਨ। ਜਾਰੀ ਪੱਤਰ ਮੁਤਾਬਕ ਅਲਜੀਰੀਆ, ਇਰਾਕ, ਲੀਬੀਆ ਤੇ ਸ੍ਰੀਲੰਕਾ ’ਤੇ 30-30 ਫ਼ੀਸਦ, ਬਰੁਨੇਈ ਤੇ ਮੋਲਦੋਵਾ ’ਤੇ 25-25 ਫ਼ੀਸਦ ਤੇ ਫਿਲਪੀਨਸ ’ਤੇ 20 ਫ਼ੀਸਦ ਟੈਰਿਫ ਲਗਾਇਆ ਗਿਆ ਹੈ। ਅਮਰੀਕਾ ਇਕ ਅਗਸਤ ਤੋਂ ਉਨ੍ਹਾਂ ਉਤਪਾਦਾਂ ’ਤੇ ਟੈਰਿਫ ਵਸੂਲੇਗਾ ਜਿਹੜੇ ਅਮਰੀਕੀ ਬਾਜ਼ਾਰ ’ਚ ਉਤਾਰੇ ਜਾਣਗੇ। ਓਧਰ ਪੀਟੀਆਈ ਮੁਤਾਬਕ ਅਮਰੀਕਾ ਹੁਣ ਤੱਕ ਕੁਲ ਮਿਲਾ ਕੇ 20 ਦੇਸ਼ਾਂ ’ਤੇ ਟੈਰਿਫ ਲਗਾ ਚੁੱਕਾ ਹੈ। ਇਸ ਸੂਚੀ ’ਚ ਭਾਰਤ ਦਾ ਨਾਂ ਨਹੀਂ ਹੈ।
ਟਰੰਪ ਨੇ ਬ੍ਰਿਕਸ ਦੇਸ਼ਾਂ ‘ਤੇ 10 ਪ੍ਰਤੀਸ਼ਤ ਟੈਰਿਫ ਟੈਕਸ ਲਗਾਇਆ

ਟਰੰਪ ਨੇ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਇੱਕ ਅਧਿਕਾਰਤ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 8 ਜੁਲਾਈ ਨੂੰ ਟਰੰਪ ਨੇ ਬ੍ਰਿਕਸ ਦੇਸ਼ਾਂ ‘ਤੇ 10 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਚਿਤਾਵਨੀ ਵੀ ਦਿੱਤੀ ਸੀ। ਬ੍ਰਿਕਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।