ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਹਾਕਸ ਬੇਅ ਰੋਡ ‘ਤੇ ਰਿਸਿੰਗਟਨ ਅਤੇ ਪੁਕੇਟਾਪੂ ਵਿਚਕਾਰ ਇੱਕ ਟਰੱਕ ਦੇ ਪਲਟ ਜਾਣ ਦੀ ਖ਼ਬਰ ਹੈ।ਪੁਲਿਸ ਨੂੰ ਸਵੇਰੇ 7.45 ਵਜੇ ਦੇ ਕਰੀਬ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ।ਹਾਦਸੇ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਹਾਦਸੇ ਕਾਰਨ ਕੁੱਝ ਲਾਈਨਾਂ ਬਲਾਕ ਹੋ ਗਈਆਂ ਸਨ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਹਾਦਸੇ ਵਾਲੀ ਥਾਂ ‘ਤੇ ਇੱਕ ਨੂੰ ਕੁੱਝ ਸੱਟਾਂ ਲੱਗੀਆਂ ਸਨ ਜਿਸ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।
ਹਾਕਸ ਬੇਅ ‘ਚ ਸੜਕ ‘ਤੇ ਪਲਟਿਆ ਟਰੱਕ,ਰਾਹਗੀਰਾਂ ਲਈ ਬਣੀ ਮੁਸੀਬਤ…












