ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਦੁਪਹਿਰ ਵੈਲਿੰਗਟਨ ਦੇ ਗਲੇਨਸਾਈਡ ਉਪਨਗਰ ਵਿੱਚ ਇੱਕ ਕਾਰ ਰੇਲ ਲਾਈਨ ਵਿੱਚ ਜਾ ਵੜੀ ਕਿਸ ਤੋ ਬਾਅਦ ਇੱਕ ਰੇਲਗੱਡੀ ਨਾਲ ਟਕਰਾ ਗਈ।
ਮਿਡਲਟਨ ਰੋਡ ਤੋਂ ਦੁਪਹਿਰ 1:00 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ।
ਰੇਲਗੱਡੀ ਦੇ ਵਾਹਨ ਨਾਲ ਟਕਰਾਉਣ ਤੋਂ ਪਹਿਲਾਂ ਜਨਤਾ ਦੇ ਮੈਂਬਰਾਂ ਨੇ ਡਰਾਈਵਰ ਨੂੰ ਕਾਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ।ਪੁਲਿਸ ਨੇ ਕਿਹਾ ਕਿ ਡਰਾਈਵਰ – ਜੋ ਕਿ ਵਾਹਨ ਵਿੱਚ ਇਕੱਲਾ ਸਵਾਰ ਸੀ – ਨੂੰ ਮਾਮੂਲੀ ਸੱਟਾਂ ਲੱਗੀਆਂ।
ਹਾਦਸੇ ਤੋਂ ਬਾਅਦ ਕਪਿਟੀ ਲਾਈਨ ‘ਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੈਟਲਿੰਕ ਨੇ ਕਿਹਾ ਕਿ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਹਾਦਸੇ ਕਾਰਨ ਸੜਕ ਬੰਦ ਹੈ ਜਦੋਂ ਕਿ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮਜੂਦ ਹਨ।
ਵੈਲਿੰਗਟਨ ‘ਚ ਰੇਲਵੇ ‘ਲਾਈਨ ‘ਚ ਜਾ ਵੜੀ ਕਾਰ,ਰੇਲ ਦੀ ਲੱਗੀ ਟੱਕਰ….












