Home » ਕੈਂਟਰਬਰੀ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ ਦੂਜਾ ਗੰਭੀਰ ਜ਼ਖ਼*ਮੀ…
Home Page News New Zealand Local News NewZealand

ਕੈਂਟਰਬਰੀ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ ਦੂਜਾ ਗੰਭੀਰ ਜ਼ਖ਼*ਮੀ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਕੈਂਟਰਬਰੀ ਦੇ ਰਾਕਾਈਆ ਨੇੜੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਕੱਲ੍ਹ ਸ਼ਾਮ 7.20 ਵਜੇ ਦੇ ਕਰੀਬ ਸਟੇਟ ਹਾਈਵੇਅ 1/ਰਾਕਾਈਆ ਹਾਈਵੇਅ ‘ਤੇ ਹੋਏ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ।ਜਿੱਥੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਸੀਰੀਅਸ ਕਰੈਸ਼ ਯੂਨਿਟ ਘਟਨਾ ਸਥਾਨ ‘ਤੇ ਪਹੁੰਚੀ, ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।