ਇੰਗਲੈਂਡ ਦੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਨੇੜੇ ਕੁਝ ਵਿਅਕਤੀਆਂ ਦੇ ਸਮੂਹ ਨੇ ਦੋ ਪੰਜਾਬੀ ਟੈਕਸੀ ਚਾਲਕਾਂ ਸਤਨਾਮ ਸਿੰਘ (64) ਅਤੇ ਜਸਬੀਰ ਸੰਘਾ (72) ’ਤੇ ਹਿੰਸਕ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਦੋਵਾਂ ਨੂੰ ਨਸਲੀ ਅਪਸ਼ਬਦ ਕਹੇ ਤੇ ਉਨ੍ਹਾਂ ’ਚੋਂ ਇੱਕ ਦੀ ਦਸਤਾਰ ਵੀ ਲਾਹ ਦਿੱਤੀ। ਇਹ ਘਟਨਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਾਪਰੀ। ਪੁਲੀਸ ਮਾਮਲੇ ਦੀ ਨਸਲੀ ਹਮਲੇ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਬਰਤਾਨਵੀ ਟਰਾਂਸਪੋਰਟ ਪੁਲੀਸ ਨੇ ਇਸ ਹਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ।ਇਨ੍ਹਾਂ ’ਚੋਂ ਇੱਕ ਲੜਕੇ ਦੀ ਉਮਰ 17 ਸਾਲ ਜਦਕਿ ਦੋ ਵਿਅਕਤੀਆਂ ਦੀ ਉਮਰ 19 ਤੇ 25 ਸਾਲ ਹੈ। ਉਨ੍ਹਾਂ ਨੂੰ ਮਾਮਲੇ ਦੀ ਅਗਲੇਰੀ ਜਾਂਚ ਤੱਕ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ। ਹਮਲੇ ਦੇ ਪੀੜਤ ਸਦਮੇ ’ਚ ਹਨ। ਹਮਲੇ ’ਚ ਜਸਬੀਰ ਸੰਘਾ ਦੀਆਂ ਦੋ ਪਸਲੀਆਂ ਟੁੱਟ ਗਈਆਂ ਹਨ ਜਦਕਿ ਸਤਨਾਮ ਸਿੰਘ ਦੇ ਮੁੱਕੇ ਤੇ ਲੱਤਾਂ ਮਾਰੀਆਂ ਗਈਆਂ ਹਨ। ਸਤਨਾਮ ਸਿੰਘ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਧੱਕਾ ਉਸ ਸਮੇਂ ਲੱਗਾ, ਜਦੋਂ ਹਮਲੇ ਦੌਰਾਨ ਉਨ੍ਹਾਂ ਦੀ ਦਸਤਾਰ ਜਬਰੀ ਲਾਹ ਦਿੱਤੀ ਗਈ।ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘ਮੈਂ ਜਦੋਂ ਦੇਖਿਆ ਕਿ ਮੇਰੀ ਦਸਤਾਰ ਲਹਿ ਗਈ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਅੰਦਰੋਂ ਮਰ ਗਿਆ ਹੋਵਾਂ।’ ਆਪਣੇ ਸਾਥੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੰਘਾ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਚਿਹਰੇ ਉਤੇ ਅਤੇ ਢਿੱਡ ’ਚ ਮੁੱਕੇ ਮਾਰੇ ਤੇ ਉਸ ਨੂੰ ਹੇਠਾਂ ਸੁੱਟ ਦਿੱਤਾ। ਉਨ੍ਹਾਂ ਕਿਹਾ, ‘ਕੁਝ ਵੀ ਹੋ ਸਕਦਾ ਸੀ। ਮੇਰੀ ਜਾਨ ਵੀ ਜਾ ਸਕਦੀ ਸੀ।’ ਉਨ੍ਹਾਂ ਨੇ ਉਨ੍ਹਾਂ ਦੋ ਮਹਿਲਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਹਮਲਾ ਰੋਕਣ ਲਈ ਬਹਾਦਰੀ ਨਾਲ ਦਖਲ ਦਿੱਤਾ। ਉਨ੍ਹਾਂ ਕਿਹਾ ਕਿ ਮਦਦ ਕਰਨ ਵਾਲੀਆਂ ’ਚ ਇਕ ਮੁਟਿਆਰ ਸੀ ਤੇ ਦੂਜੀ ਅੱਧਖੜ। ਦੋਵੇਂ ਹੀ ਗੋਰੀਆਂ ਸਨ। ਸੰਘਾ ਨੇ ਦੱਸਿਆ, ‘ਸਾਡੇ ਨੇੜੇ ਖੜ੍ਹੇ ਲੋਕ ਹਮਲਾਵਰਾਂ ਨੂੰ ਰੋਕਣ ਲਈ ਰੌਲਾ ਪਾ ਰਹੇ ਸਨ। ਮੈਂ ਬਚਾਅ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’
ਇੰਗਲੈਂਡ ਵਿੱਚ ਦੋ ਪੰਜਾਬੀ ਡਰਾਈਵਰਾਂ ’ਤੇ ਨਸਲੀ ਹਮਲਾ….
August 28, 2025
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,266
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,247
- NewZealand3,574
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












