ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਉੱਤਰੀ ਕੈਂਟਰਬਰੀ ਵਿੱਚ ਇੱਕ ਵੱਡੇ ਜਾਨਵਰ ਨਾਲ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਸਨੂੰ ਸਵੇਰੇ 10.21 ਵਜੇ ਲੋਬਰਨ ਦੇ ਟਰੇਸਿਸ ਰੋਡ ‘ਤੇ ਵਾਪਰੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ।
ਸੇਂਟ ਜੌਨ ਨੇ ਇੱਕ ਤੇਜ਼ ਜਵਾਬੀ ਵਾਹਨ ਅਤੇ ਵੈਸਟਪੈਕ ਬਚਾਅ ਹੈਲੀਕਾਪਟਰ ਮੌਕੇ ‘ਤੇ ਭੇਜਿਆ।ਇੱਕ ਬੁਲਾਰੇ ਨੇ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਇੱਕ ਮਰੀਜ਼ ਦਾ ਮੁਲਾਂਕਣ ਕੀਤਾ ਗਿਆ ਸੀ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਹੈ।
ਕੈਂਟਰਬਰੀ ‘ਚ ਫਾਰਮ ‘ਤੇ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ….












