ਅਮਰੀਕਾ ਵਿੱਚ ਇੱਕ ਵਾਰ ਫਿਰ 2 ਜਹਾਜ਼ ਆਪਸ ਵਿੱਚ ਟਕਰਾ ਗਏ ਹਨ। ਟੱਕਰ ਦੇ ਨਾਲ ਹੀ ਦੋਵੇਂ ਜਹਾਜ਼ਾਂ ਵਿੱਚ ਅੱਗ ਲੱਗ ਗਈ ਅਤੇ ਉਹ ਜ਼ਮੀਨ ‘ਤੇ ਆ ਡਿੱਗੇ। ਇੱਕ ਜਹਾਜ਼ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ ਜਦਕਿ ਦੂਜਾ ਜਹਾਜ਼ ਨੁਕਸਾਨਗ੍ਰਸਤ ਹੋਇਆ ਹੈ। ਇਹ ਹਾਦਸਾ ਕੋਲੋਰਾਡੋ ਦੇ ਫੋਰਟ ਮੋਰਗਨ ਮਿਊਨਿਸਿਪਲ ਏਅਰਪੋਰਟ ਦੇ ਰਨਵੇ ‘ਤੇ ਵਾਪਰਿਆ। ਮੋਰਗਨ ਕਾਊਂਟੀ ਸ਼ੈਰਿਫ ਦਫ਼ਤਰ ਨੇ ਇਸ ਜਹਾਜ਼ ਹਾਦਸੇ ਦੀ ਪੁਸ਼ਟੀ ਕੀਤੀ ਹੈ।ਅਮਰੀਕਾ ਦੇ ਫੋਰਟ ਮੋਰਗਨ ਮਿਊਨਿਸਿਪਲ ਏਅਰਪੋਰਟ ‘ਤੇ ਐਤਵਾਰ ਸਵੇਰੇ ਦੋ ਛੋਟੇ ਜਹਾਜ਼ ਹਵਾ ਵਿੱਚ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਲਗਭਗ 10:40 ਵਜੇ ਵਾਪਰਿਆ।
ਕਿਹੜੇ ਜਹਾਜ਼ ਸ਼ਾਮਲ ਸਨ?
ਇੱਕ ਜਹਾਜ਼ Cessna 172 ਸੀ, ਜੋ ਚਾਰ ਸੀਟਾਂ ਵਾਲਾ ਹਲਕਾ ਜਹਾਜ਼ ਹੈ ਅਤੇ ਆਮ ਤੌਰ ‘ਤੇ ਟ੍ਰੇਨਿੰਗ ਅਤੇ ਨਿੱਜੀ ਉਪਯੋਗ ਲਈ ਵਰਤਿਆ ਜਾਂਦਾ ਹੈ। ਦੂਜਾ ਜਹਾਜ਼ Extra Flugzeugbau EA300 ਸੀ, ਜੋ ਆਮ ਤੌਰ ‘ਤੇ ਐਰੋਬੈਟਿਕ (ਹਵਾਈ ਕਰਤੱਬ) ਉਡਾਣਾਂ ਲਈ ਵਰਤਿਆ ਜਾਂਦਾ ਹੈ। ਦੋਵੇਂ ਜਹਾਜ਼ ਉਸ ਸਮੇਂ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਇਹ ਟੱਕਰ ਹੋ ਗਈ।
ਅਮਰੀਕਾ ਵਿੱਚ ਏਅਰਪੋਰਟ ‘ਤੇ 2 ਜਹਾਜ਼ਾਂ ਦੀ ਟੱਕਰ, 3 ਲੋਕਾਂ ਦੀ ਮੌਤ…












