ਹਰਿਆਣਾ ਦੇ ਜੀੰਦ ਜ਼ਿਲ੍ਹੇ ਦੇ ਪਿੰਡ ਬਰਾਹ ਕਲਾਂ ਦੇ 26 ਸਾਲਾ ਨੌਜਵਾਨ ਕਪਿਲ ਪੁੱਤਰ ਈਸ਼ਵਰ ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਹੈ।ਕਪਿਲ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ, ਜਦਕਿ ਪਰਿਵਾਰ ਵਿੱਚ ਉਸ ਦੀਆਂ ਦੋ ਭੈਣਾਂ ਹਨ—ਇੱਕ ਵਿਆਹੀ ਹੋਈ ਅਤੇ ਦੂਜੀ ਪੜ੍ਹਾਈ ਕਰ ਰਹੀ ਹੈ। ਕਪਿਲ ਦੇ ਮਾਤਾ–ਪਿਤਾ ਖੇਤੀਬਾੜੀ ਨਾਲ ਜੁੜੇ ਹਨ ਅਤੇ ਉਨ੍ਹਾਂ ਕੋਲ ਲਗਭਗ 2 ਏਕੜ ਜ਼ਮੀਨ ਹੈ।ਢਾਈ ਸਾਲ ਪਹਿਲਾਂ ਕਪਿਲ “ਡੋਂਕੀ ਰੂਟ” ਰਾਹੀਂ 45 ਲੱਖ ਰੁਪਏ ਖਰਚ ਕਰਕੇ ਅਮਰੀਕਾ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਕੈਲੀਫੋਰਨੀਆ ਵਿੱਚ ਜਿੱਥੇ ਕਪਿਲ ਕੰਮ ਕਰਦਾ ਸੀ, ਉੱਥੇ ਇੱਕ ਅਫ਼ਰੀਕੀ ਮੂਲ ਦਾ ਅਮਰੀਕੀ ਨੌਜਵਾਨ ਆਇਆ ਅਤੇ ਪੇਸ਼ਾਬ ਕਰਨ ਲੱਗਾ। ਕਪਿਲ ਨੇ ਉਸਨੂੰ ਰੋਕਿਆ ਤਾਂ ਝਗੜਾ ਇੰਨਾ ਵੱਧ ਗਿਆ ਕਿ ਉਸ ਨੌਜਵਾਨ ਨੇ ਕਪਿਲ ‘ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ‘ਤੇ ਹੀ ਕਪਿਲ ਦੀ ਮੌਤ ਹੋ ਗਈ।
ਹੁਣ ਪਰਿਵਾਰ ਸਾਹਮਣੇ ਸਭ ਤੋਂ ਵੱਡੀ ਚਿੰਤਾ ਕਪਿਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਹੈ। ਇਸ ਵਿੱਚ ਘੱਟੋ–ਘੱਟ 15 ਦਿਨ ਦਾ ਸਮਾਂ ਲੱਗ ਸਕਦਾ ਹੈ।
ਅਮਰੀਕਾ ਵਿੱਚ ਹਰਿਆਣਾ ਨਾਲ ਸਬੰਧਤ ਨੌਜਵਾਨ ਦਾ ਗੋ+ਲੀ ਮਾਰ ਕੇ ਕਤਲ…












