ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਸਾਥੀ ਨੂੰ ਪੰਜ 32 ਬੋਰ ਪਿਸਤੌਲਾਂ ਅਤੇ 10 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਰੈਂਚ ਵਾਸੀ ਮਾਹੀ ਨੰਗਲ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸਰਹੱਦੀ ਸੂਬੇ ’ਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਗੋਲਡੀ ਬਰਾੜ ਗੈਂਗ ਨੂੰ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਦਾ ਸੀ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਉਸਦੇ ਮੁੱਖ ਸਾਥੀ ਮਲਕੀਅਤ ਸਿੰਘ ਉਰਫ਼ ਕਿੱਟਾ ਭਾਨੀ (ਜੋ ਇਸ ਸਮੇਂ ਕਪੂਰਥਲਾ ਜੇਲ੍ਹ ’ਚ ਬੰਦ ਹੈ) ਰਾਹੀਂ ਖਰੀਦੇ ਗਏ ਸਨ। ਏਡੀਜੀਪੀ ਏਜੀਟੀਐਫ ਪੰਜਾਬ ਪ੍ਰਮੋਦ ਬਾਨ ਨੇ ਕਿਹਾ ਕਿ ਡੀਐਸਪੀ ਏਜੀਟੀਐਫ ਬਠਿੰਡਾ ਰੇਂਜ ਜਸਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮਾਂ ਨੂੰ ਗੋਲਡੀ ਬਰਾੜ ਗੈਂਗ ਵੱਲੋਂ ਸੂਬੇ ’ਚ ਸਨਸਨੀਖੇਜ਼ ਅਪਰਾਧ ਕਰਨ ਦੀ ਯੋਜਨਾ ਬਣਾਉਣ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਏਜੀਟੀਐਫ ਪੰਜਾਬ ਦੀਆਂ ਟੀਮਾਂ ਨੇ ਮਲੋਟ, ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ-ਮੁਕਤਸਰ ਰੋਡ ਨਿਊ ਬਾਈਪਾਸ ’ਤੇ ਫਲਾਈਓਵਰ ਬ੍ਰਿਜ ਦੇ ਹੇਠਾਂ ਤੋਂ ਸ਼ੱਕੀ ਬਲਜਿੰਦਰ ਰੈਂਚ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ। ਇਸ ਸਬੰਧ ’ਚ ਐਫਆਈਆਰ ਨੰਬਰ 84, ਮਿਤੀ 07.09.2025 ਨੂੰ ਅਸਲਾ ਐਕਟ ਦੀ ਧਾਰਾ 25 ਅਤੇ 25(7)(8) ਤਹਿਤ ਥਾਣਾ ਸਦਰ ਮਲੋਟ ਵਿਖੇ ਦਰਜ ਕੀਤੀ ਗਈ ਹੈ।
ਗੈਂਗਸਟਰ ਗੋਲਡੀ ਬਰਾੜ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲਾ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ…
September 8, 2025
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












