ਆਕਲੈਂਡ(ਬਲਜਿੰਦਰ ਰੰਧਾਵਾ) ਬੀਤੇ ਕੱਲ੍ਹ ਪੂਰਬੀ ਆਕਲੈਂਡ ‘ਚ ਇੱਕ ਗਹਿਣਿਆਂ ਦੀ ਦੁਕਾਨ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ।ਪੁਲਿਸ ਨੇ ਕਿਹਾ ਕਿ ਸੱਤ ਵਿਅਕਤੀ ਬੋਟਨੀ ਟਾਊਨ ਸੈਂਟਰ ਵਿੱਚ ਸ਼ਾਮ 4.30 ਵਜੇ ਦੇ ਕਰੀਬ ਇੱਕ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਹੋਏ। ਪੁਲਿਸ ਨੇ ਸਟੋਰ ਦਾ ਨਾਮ ਨਹੀਂ ਦੱਸਿਆ ਪਰ ਸੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਲੱਗਿਆ ਹੈ ਕਿ ਇਹ ਮਾਈਕਲ ਹਿੱਲ ਸਟੋਰ ਸੀ।ਲੁਟੇਰੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਦੋ ਵਾਹਨਾਂ ਵਿੱਚ ਫਰਾਰ ਹੋ ਗਏ ਜੋ ਕਿ ਚੋਰੀ ਹੋਏ ਦੱਸੇ ਗਏ ਹਨ।ਪੁਲਿਸ ਨੂੰ ਉਹ ਵਾਹਨ ਥੋੜ੍ਹੀ ਦੂਰੀ ‘ਤੇ ਛੱਡੇ ਹੋਏ ਮਿਲੇ ਹਨ।ਪੁਲਿਸ ਨੇ ਕਿਹਾ ਕਿ ਪੁੱਛਗਿੱਛ ਜਾਰੀ ਹੈੱ
ਬੌਟਨੀ ਮਾਲ ‘ਚ ਚੋਰਾਂ ਨੇ ਦਿਨ ਦਿਹਾੜੇ ਲੁੱਟਿਆ ਜਿਊਂਲਰੀ ਸਟੋਰ…












