ਆਕਲੈਂਡ(ਬਲਜਿੰਦਰ ਰੰਧਾਵਾ) ਐਮਰਜੈਂਸੀ ਸੇਵਾਵਾਂ ਦੱਖਣੀ ਆਕਲੈਂਡ ਦੇ ਇੱਕ ਪਤੇ ‘ਤੇ ਇੱਕ ਤੇਲ ਵਾਲੇ ਟੈਂਕ ‘ਚ ਹੋਏ ਧਮਾਕੇ ਸਬੰਧੀ ਘਟਨਾ ਸਥਾਨ ‘ਤੇ ਪਹੁੰਚੀਆਂ ਹਨ।ਅੱਜ ਦੁਪਹਿਰ ਵੀਰੀ ਵਿੱਚ ਸਾਊਥਪੈਕ ਟਰੱਕਸ ਲਿਮਟਿਡ ਵਿੱਚ ਵਾਪਰੀ ਇਸ ਘਟਨਾ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਸ਼ਿਫਟ ਮੈਨੇਜਰ ਮਾਈਕਲ ਐਂਡਰਸਨ ਨੇ ਹੈਰਾਲਡ ਨੂੰ ਦੱਸਿਆ ਕਿ ਉਨ੍ਹਾਂ ਨੂੰ ਤੇਲ ਟੈਂਕ ਧਮਾਕੇ ਦੀ ਰਿਪੋਰਟ ਦਾ ਜਵਾਬ ਦਿੱਤਾ।ਉਨ੍ਹਾਂ ਨੇ ਦੁਪਹਿਰ 3.17 ਵਜੇ ਤਿੰਨ ਫਾਇਰ ਟਰੱਕ ਭੇਜੇ।ਘਟਨਾ ਸਬੰਧੀ ਹੋਰ ਜਾਣਕਾਰੀ ਅਜੇ ਪ੍ਰਾਪਤ ਨਹੀਂ ਹੋਈ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ।
ਦੱਖਣੀ ਆਕਲੈਂਡ ‘ਚ ਇੱਕ ਤੇਲ ਟੈਂਕ ਵਿੱਚ ਹੋਇਆ ਧਮਾਕਾ,ਇੱਕ ਵਿਅਕਤੀ ਹੋਇਆ ਜ਼ਖਮੀ












