Home » ਆਕਲੈਂਡ ਸ਼ਹਿਰ ਦੀ ਇੱਕ ਮੁੱਖ ਸੜਕ ‘ਤੇ ਇਮਾਰਤ ਨੂੰ ਲੱਗੀ ਅੱ*ਗ…
Home Page News New Zealand Local News NewZealand

ਆਕਲੈਂਡ ਸ਼ਹਿਰ ਦੀ ਇੱਕ ਮੁੱਖ ਸੜਕ ‘ਤੇ ਇਮਾਰਤ ਨੂੰ ਲੱਗੀ ਅੱ*ਗ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਫਾਇਰ ਐਂਡ ਐਮਰਜੈਂਸੀ ਵਿਭਾਗ ਦੀ ਟੀਮ ਆਕਲੈਂਡ ਸ਼ਹਿਰ ਦੀ ਮੁੱਖ ਸੜਕ’ਤੇ ਇੱਕ ਵਪਾਰਕ ਇਮਾਰਤ ਵਿੱਚ ਅੱਗ ਲੱਗਣ ਦੇ ਮਾਮਲੇ ਵਿੱਚ ਜਾਂਚ ਕਰ ਰਹੇ ਹਨ।
ਅੱਗ ਦੀ ਘਟਨਾ ਕਾਰਨ ਮਾਊਂਟ ਈਡਨ ਵਿੱਚ ਵੂਲਵਰਥਸ ਸੁਪਰਮਾਰਕੀਟ ਦੇ ਨੇੜੇ ਡੋਮੀਨੀਅਨ ਰੋਡ ਦਾ ਜ਼ਿਆਦਾਤਰ ਹਿੱਸਾ ਵੀਰਵਾਰ ਨੂੰ ਬੰਦ ਕਰ ਦਿੱਤਾ ਗਿਆ ਅਤੇ ਆਵਾਜਾਈ ਨੂੰ ਓਨਸਲੋ ਰੋਡ ਵੱਲ ਮੋੜਿਆ ਗਿਆ।ਫਾਇਰ ਐਂਡ ਐਮਰਜੈਂਸੀ ਸ਼ਿਫਟ ਮੈਨੇਜਰ ਪਾਲ ਰੈਡਨ ਨੇ ਕਿਹਾ ਕਿ ਦੋ ਘੰਟਿਆਂ ਬਾਅਦ ਅੱਗ ਬੁਝਾਈ ਗਈ ਹੈ ਅਤੇ ਫਾਇਰ ਇਨਵੈਸਟੀਗੇਟਰ ਮੌਕੇ ‘ਤੇ ਕਾਰਨਾਂ ਦੀ ਜਾਂਚ ਕਰ ਰਹੇ ਹਨ।