Home » ਸਿਲਵੀਆ ਪਾਰਕ ‘ਚ ਇੱਕ ਬੈਂਕ ਦੀ ਬਾਹਰ ਹੋਈ ਲੁੱਟ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ….
Home Page News New Zealand Local News NewZealand

ਸਿਲਵੀਆ ਪਾਰਕ ‘ਚ ਇੱਕ ਬੈਂਕ ਦੀ ਬਾਹਰ ਹੋਈ ਲੁੱਟ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਸ਼ਾਪਿੰਗ ਸੈਂਟਰ ਸਿਲਵੀਆ ਪਾਰਕ ਵਿਖੇ ਇੱਕ ਸੁਰੱਖਿਆ ਕਰਮਚਾਰੀ ਕੋਲੋਂ $210,000 ਦੀ ਲੁੱਟ ਦੇ ਮਾਮਲੇ ਸਬੰਧੀ ਦੋ ਵਿਅਕਤੀਆਂ ‘ਤੇ ਦੋਸ਼ ਲਗਾਏ ਗਏ ਹਨ।ਪੁਲਿਸ ਅਨੁਸਾਰ, ਇਹ ਘਟਨਾ ਸਿਲਵੀਆ ਪਾਰਕ ਦੇ ਇੱਕ ਬੈਂਕ ਦੇ ਬਾਹਰ ਵਾਪਰੀ, ਜਿੱਥੇ ਦੋਸ਼ੀਆਂ ਨੇ ਸੁਰੱਖਿਆ ਗਾਰਡ ‘ਤੇ ਹਮਲਾ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 38 ਅਤੇ 40 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਗੰਭੀਰ ਲੁੱਟ ਦੇ ਦੋਸ਼ ਲਗਾਏ ਗਏ ਹਨ। ਦੋਵਾਂ ਨੂੰ ਮਾਊਂਟ ਰੋਸਕਿਲ ਪੁਲਿਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।