Home » ਮਸਕਟ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ,ਤ….
Home Page News India India News World

ਮਸਕਟ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ,ਤ….

Spread the news

ਫਾਜਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਜੰਡਵਾਲਾ ਉਰਫ ਮੌਲਵੀ ਵਾਲਾ ਦਾ 28 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮਸਕਟ ਦੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਉਰਫ ਬੱਬੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਆਪਣੇ ਪਿੱਛੇ ਵਿਧਵਾ ਮਾਂ ,ਪਤਨੀ ਅਤੇ ਦੋ ਸਾਲ ਦੀ ਬੱਚੀ ਨੂੰ ਛੱਡ ਗਿਆ ਹੈ। ਪਰਿਵਾਰ ਮੁਤਾਬਕ ਉਹ ਪੰਜ ਸਾਲ ਦਾ ਸੀ ਜਦ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ । ਉਸ ਦੀ ਮਾਂ ਵੱਲੋਂ ਬੜੀ ਘਾਲਨਾ ਘਾਲ ਕੇ ਉਸ ਦਾ ਪਾਲਣ ਪੋਸ਼ਣ ਕੀਤਾ ਗਿਆ ।ਜਦੋਂ ਉਹ ਰੋਜੀ ਰੋਟੀ ਦੇ ਲਈ ਵਿਦੇਸ਼ ਦੇ ਵਿੱਚ ਗਿਆ ਹੋਇਆ ਸੀ ਤਾਂ ਉਥੋਂ ਇਹ ਖਬਰ ਆਈ । ਜਿਸ ਨੂੰ ਸੁਣ ਕੇ ਪਰਿਵਾਰ ਦਾ ਬੁਰਾ ਹਾਲ ਹੈ ਗਿਆ। ਮ੍ਰਿਤਕ ਕੁਲਦੀਪ ਸਿੰਘ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ । ਉਹ ਜਦੋਂ ਮਸਕਟ ਦੇ ਵਿੱਚ ਕੰਮ ਲਈ ਗਿਆ ਸੀ ਤਾਂ ਉਸ ਦੀ ਬੇਟੀ ਅੰਮ੍ਰਿਤ ਮਹਿਜ 15 ਦਿਨ ਦੀ ਸੀ। ਹੁਣ ਉਸ ਦੀ ਬੇਟੀ ਦੋ ਸਾਲ ਦੀ ਹੋਣ ਵਾਲੀ ਸੀ। ਜਿਸ ਨੂੰ ਲੈ ਕੇ ਉਹ ਆਪਣੀ ਬੇਟੀ ਨੂੰ ਮਿਲਣ ਦੇ ਲਈ ਬਹੁਤ ਆਸਵੰਦ ਸੀ ਤੇ ਅਕਸਰ ਪਰਿਵਾਰ ਦੇ ਨਾਲ ਜਦ ਗੱਲ ਹੁੰਦੀ ਤਾਂ ਉਸਨੇ ਕਿਹਾ ਕਿ ਉਸ ਨੂੰ ਕੰਮ ਦੀ ਪੇਮੈਂਟ ਮਿਲਣ ਵਾਲੀ ਹੈ ਅਤੇ ਉਹ ਜਲਦ ਹੀ ਆਪਣੀ ਬੇਟੀ ਕੋਲ ਮਿਲਣ ਦੇ ਲਈ ਘਰ ਆਵੇਗਾ। ਪਰਿਵਾਰ ਵਲੋਂ ਉਸ ਦੀ ਉਡੀਕ ਕੀਤੀ ਜਾ ਰਹੀ ਸੀ। ਕੁਲਦੀਪ ਦੀ ਮਾਤਾ ਪ੍ਰਕਾਸ਼ ਕੌਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਹ ਕਹਿੰਦੀ ਹੈ ਕਿ ਉਸ ਦੇ ਪਰਿਵਾਰ ਵਿੱਚ ਹੁਣ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ। ਪਰਿਵਾਰ ਦੇ ਕੋਲ ਡੈਡ ਬਾਡੀ ਨੂੰ ਇਧਰ ਲਿਆਉਣ ਦੇ ਲਈ ਵੀ ਪੈਸੇ ਨਹੀਂ ਹਨ। ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਅਤੇ ਸਰਕਾਰ ਕੋਲੋਂ ਉਸ ਦੀ ਡੈਡ ਬਾਡੀ ਲਿਆਉਣ ਦੇ ਵਿੱਚ ਮਦਦ ਕੀਤੇ ਜਾਂਣ ਦੀ ਮੰਗ ਕੀਤੀ ਜਾ ਰਹੀ ਹੈ।