Home » ਮਾਊਂਟ ਵੈਲਿੰਗਟਨ ‘ਚ ਟਰੱਕ ਅਤੇ ਕਾਰ ਵਿਚਕਾਰ ਹੋਈ ਟੱਕਰ,ਇੱਕ ਵਿਅਕਤੀ ਦੀ ਮੌਤ ਦੋ ਜ਼ਖ਼ਮੀ….
Home Page News New Zealand Local News NewZealand

ਮਾਊਂਟ ਵੈਲਿੰਗਟਨ ‘ਚ ਟਰੱਕ ਅਤੇ ਕਾਰ ਵਿਚਕਾਰ ਹੋਈ ਟੱਕਰ,ਇੱਕ ਵਿਅਕਤੀ ਦੀ ਮੌਤ ਦੋ ਜ਼ਖ਼ਮੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਮਾਊਂਟ ਵੈਲਿੰਗਟਨ ਵਿੱਚ ਹੋਈ ਟਰੱਕ ਅਤੇ ਕਾਰ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।ਅੱਜ ਸਵੇਰੇ 9:10 ਵਜੇ ਮੋਰਿਨ ਅਤੇ ਫਰੇਜ਼ਰ ਰੋਡ ਦੇ ਚੌਰਾਹੇ ‘ਤੇ ਐਮਰਜੈਂਸੀ ਸੇਵਾਵਾਂ ਨੂੰ ਵਾਪਰੇ ਹਾਦਸੇ ਸਬੰਧੀ ਬੁਲਾਇਆ ਗਿਆ।ਪੁਲਿਸ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇੱਕ ਦੀ ਸੱਟਾਂ ਕਾਰਨ ਮੌਤ ਹੋ ਗਈ ਅਤੇ ਬਾਕੀ ਦੋ ਲੋਕਾਂ ਦਰਮਿਆਨੀਆਂ ਸੱਟਾਂ ਲੱਗੀਆਂ ਹਨ।ਪੁਲਿਸ ਨੇ ਕਿਹਾ ਕਿ ਟਰੱਕ ਅਤੇ ਕਾਰ ਨਾਲ ਹੋਏ ਹਾਦਸੇ ਦੀ ਜਾਂਚ ਜਾਰੀ ਹੈ।