Home » ਉੱਤਰਾਖ਼ੰਡ ‘ਚ ਫਟਿਆ ਬੱਦਲ,ਭਾਰੀ ਨੁਕਸਾਨ ਹੋਣ ਦੀ ਆ ਰਹੀ ਹੈ ਖ਼ਬਰ…..
Home Page News India India News

ਉੱਤਰਾਖ਼ੰਡ ‘ਚ ਫਟਿਆ ਬੱਦਲ,ਭਾਰੀ ਨੁਕਸਾਨ ਹੋਣ ਦੀ ਆ ਰਹੀ ਹੈ ਖ਼ਬਰ…..

Spread the news

ਬੀਤੀ ਦੇਰ ਰਾਤ ਉੱਤਰਾਖ਼ੰਡ ਦੇ ਦੇਹਰਾਦੂਨ ਵਿਖੇ ਸਹਸਤਧਾਰਾ ਵਿਚ ਬੱਦਲ ਫਟਣ ਦੀ ਘਟਨਾ ਵਾਪਰੀ। ਭਾਰੀ ਬਾਰਿਸ਼ ਕਾਰਨ ਤਮਸਾ ਨਦੀ ਵਿਚ ਆਏ ਹੜ੍ਹ ਵਿਚ 2 ਲੋਕ ਲਾਪਤਾ ਹੋ ਗਏ, ਜਦੋਂ ਕਿ ਕਈ ਵਾਹਨ ਵਹਿ ਗਏ ਤੇ ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ।ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 11:30 ਵਜੇ ਦੇ ਕਰੀਬ ਵਾਪਰੀ। ਬੱਦਲ ਫਟਣ ਤੋਂ ਬਾਅਦ ਮੁੱਖ ਬਾਜ਼ਾਰ ਵਿਚ ਬਹੁਤ ਸਾਰਾ ਮਲਬਾ ਡਿੱਗ ਗਿਆ। ਇਸ ਕਾਰਨ ਦੋ ਤੋਂ ਤਿੰਨ ਵੱਡੇ ਹੋਟਲਾਂ ਨੂੰ ਨੁਕਸਾਨ ਪਹੁੰਚਿਆ ਜਦੋਂ ਕਿ ਇਕ ਬਾਜ਼ਾਰ ਵਿਚ ਬਣੀਆਂ ਲਗਭਗ 7 ਤੋਂ 8 ਦੁਕਾਨਾਂ ਢਹਿ ਗਈਆਂ।