ਆਕਲੈਂਡ(ਬਲਜਿੰਦਰ ਰੰਧਾਵਾ) ਬੀਤੇ ਕੱਲ੍ਹ ਸ਼ਾਮ ਆਕਲੈਂਡ ਦੇ ਸਿਲਵਰਡੇਲ ਵਿੱਚ ਬੱਸ ਦੇ ਇੱਕ ਲਿਕਰ ਸਟੋਰ ਨਾਲ ਜਾ ਟਕਰਾਉਣ ਕਾਰਨ ਦੋ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇਹ ਘਟਨਾ ਰਾਤ 8 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਬੱਸ ਨਿਯੰਤਰਣ ਗੁਆ ਬੈਠੀ ਅਤੇ ਸਿਲਵਰਡੇਲ ਲਿਕਰ ਸੈਂਟਰ ਦੇ ਅੰਦਰ ਜਾ ਵੜੀ।ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਐਂਡ ਐਮਰਜੈਂਸੀ (Fire and Emergency) ਦੀਆਂ ਚਾਰ ਗੱਡੀਆਂ ਅਤੇ ਇੱਕ ਸਹਾਇਤਾ ਵਾਹਨ ਮੌਕੇ ‘ਤੇ ਪਹੁੰਚ ਗਿਆ। ਪੁਲਿਸ ਨੇ ਦੱਸਿਆ ਕਿ ਦੋ ਲੋਕਾਂ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਗਿਆ। ਖੁਸ਼ਕਿਸਮਤੀ ਨਾਲ, ਸਟੋਰ ਦੇ ਅੰਦਰ ਮੌਜੂਦ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ।
ਨੌਰਥ ਆਕਲੈਂਡ ‘ਚ ਬੇਕਾਬੂ ਹੋਈ ਬੱਸ ਜਾ ਵੜੀ ਸ਼ਰਾਬ ਦੇ ਠੇਕੇ ਵਿੱਚ,ਦੋ ਵਿਅਕਤੀ ਹੋਏ ਜ਼ਖ਼ਮੀ….












