ਆਪਣੇ ਸੁਨਹਿਰੀ ਭਵਿੱਖ ਲਈ ਕੁਝ ਸਾਲ ਪਹਿਲਾਂ ਕੈਨੇਡਾ ਗਏ ਮਾਛੀਵਾੜਾ ਸਾਹਿਬ ਦੇ ਰਮਨਦੀਪ ਸਿੰਘ ਗਿੱਲ (40) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ ਜਿੱਥੇ ਉਸਦਾ ਆਪਣਾ ਕੰਮ ਸੀ।ਲੰਘੀ 12 ਸਤੰਬਰ ਨੂੰ ਉਸ ਨੂੰ ਛਾਤੀ ’ਚ ਦਰਦ ਹੋਣ ਲੱਗਾ ਤੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਉਸਦੇ ਦਿਲ ਦਾ ਆਪ੍ਰੇਸ਼ਨ ਕਰ ਦਿੱਤਾ। ਇਲਾਜ ਦੌਰਾਨ ਹੀ 2 ਦਿਨ ਬਾਅਦ ਉਸ ਨੂੰ ਫਿਰ ਛਾਤੀ ’ਚ ਸਮੱਸਿਆ ਆਈ ਅਤੇ ਦੁਬਾਰਾ ਆਇਆ ਅਟੈਕ ਉਸ ਲਈ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਰਮਨਦੀਪ ਸਿੰਘ ਗਿੱਲ ਦੇ ਪਰਿਵਰਾ ’ਚ ਪਤਨੀ ਤੋਂ ਇਲਾਵਾ ਦੋ ਬੱਚੇ ਹਨ।
ਮਾਛੀਵਾੜਾ ਨਾਲ ਸਬੰਧਤ ਨੌਜਵਾਨ ਦੀ ਕੈਨੇਡਾ ’ਚ ਹੋਈ ਮੌ,ਤ….












