ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਐਲਰਸਲੀ ਵਿੱਚ ਬੀਤੇ ਕੱਲ੍ਹ ਮੇਨ ਹਾਈਵੇਅ ‘ਤੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਜ਼ਖਮੀ ਹੋ ਗਿਆ ਹੈ।ਪੁਲਿਸ ਨੇ ਕਿਹਾ ਕਿ ਦੋ ਵਾਹਨਾਂ ਦੀ ਟੱਕਰ, ਜਿਸਦੀ ਰਿਪੋਰਟ ਦੁਪਹਿਰ 3.37 ਵਜੇ ਕੀਤੀ ਗਈ ਸੀ ਜੋ ਕਿ ਐਲਰਸਲੀ-ਪੈਨਮੂਰ ਹਾਈਵੇਅ ਦੇ ਵਿਅਸਤ ਚੌਰਾਹੇ ਦੇ ਨੇੜੇ ਹੋਈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਦੀ ਸਹਾਇਤਾ ਦੇ ਬਾਵਜੂਦ ਇੱਕ ਵਾਹਨ ਵਿੱਚ ਸਵਾਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਟੱਕਰ ਵਿੱਚ ਇੱਕ ਹੋਰ ਵਾਹਨ ਵਿੱਚ ਸਵਾਰ ਇੱਕ ਯਾਤਰੀ ਨੂੰ ਗੰਭੀਰ ਸੱਟਾਂ ਲੱਗੀਆਂ।
ਹਾਦਸੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ।
ਆਕਲੈਂਡ ਦੇ ਐਲਰਸਲੀ ‘ਚ ਦੋ ਵਾਹਨਾਂ ਵਿਚਕਾਰ ਵਾਪਰੇ ਹਾਦਸੇ ਵਿੱਚ ਇੱਕ ਔਰਤ ਦੀ ਮੌ,ਤ ਇੱਕ ਹੋਰ ਜ਼ਖ਼ਮੀ….












