Home » ਹਾਕਸ ਬੇਅ ‘ਚ ਦੋ ਵਾਹਨਾਂ ਵਿਚਕਾਰ ਹੋਈ ਟੱਕਰ,ਚਾਰ ਵਿਅਕਤੀ ਹੋਏ ਜ਼ਖ਼ਮੀ….
Home Page News • New Zealand Local News • NewZealand

ਹਾਕਸ ਬੇਅ ‘ਚ ਦੋ ਵਾਹਨਾਂ ਵਿਚਕਾਰ ਹੋਈ ਟੱਕਰ,ਚਾਰ ਵਿਅਕਤੀ ਹੋਏ ਜ਼ਖ਼ਮੀ….

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਬੀਤੇ ਕੱਲ੍ਹ ਹਾਕਸ ਬੇਅ ‘ਚ ਹੋਈ ਦੋ ਕਾਰਾਂ ਦੀ ਟੱਕਰ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਹਾਦਸਾ ਸਟੇਟ ਹਾਈਵੇ 2 (SH2) ‘ਤੇ ਪਾਊਟਾਈ ਟੇਪੀਰੀ (Poutai Tāpieri) ਨੇੜੇ ਵਾਪਰਿਆ। ਦੱਸਿਆ ਗਿਆ ਹੈ ਕਿ ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਸੇਵਾਵਾਂ ਨੇ ਜ਼ਖਮੀਆਂ ਨੂੰ ਕੱਢਣ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੀ।ਇਸ ਘਟਨਾ ਕਾਰਨ ਪੁਲਿਸ ਨੇ ਸਟੇਟ ਹਾਈਵੇ 2 ਨੂੰ ਦੋਵਾਂ ਦਿਸ਼ਾਵਾਂ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਸੀ।