Home » ਆਕਲੈਂਡ ‘ਚ ਚੋਰੀ ਦੇ ਮੋਟਰਸਾਈਕਲ ਸਮੇਤ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ…
Home Page News New Zealand Local News NewZealand

ਆਕਲੈਂਡ ‘ਚ ਚੋਰੀ ਦੇ ਮੋਟਰਸਾਈਕਲ ਸਮੇਤ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਚੋਰੀ ਹੋਏ ਮੋਟਰਸਾਈਕਲ ‘ਤੇ ਸਵਾਰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਕਲੈਂਡ ਪੁਲਿਸ ਇੰਸਪੈਕਟਰ ਕੈਰੀ ਵਾਟਸਨ ਨੇ ਕਿਹਾ ਕਿ ਨਿਊ ਲਿਨ ਦੇ ਟਿੱਕੀ ਸਟ੍ਰੀਟ ‘ਤੇ ਸਵੇਰੇ 7.25 ਵਜੇ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ ਅਤੇ ਐਵੋਨਡੇਲ ‘ਚ ਗਸ਼ਤ ਕਰ ਰਹੇ ਅਧਿਕਾਰੀਆਂ ਨੇ ਥੋੜ੍ਹੀ ਦੇਰ ਬਾਅਦ ਗ੍ਰੈਨਵਿਲ ਡਾ ‘ਤੇ ਮੋਟਰਸਾਈਕਲ ਨੂੰ ਦੇਖਿਆ ਪਰ ਜਦੋਂ ਡਰਾਈਵਰ ਨੇ ਪੁਲਿਸ ਨੂੰ ਦੇਖਿਆ, ਤਾਂ ਉਹ ਤੇਜ਼ੀ ਨਾਲ ਫਰਾਰ ਹੋ ਗਿਆ ਪੁਲਿਸ ਨੇ ਸੜਕਾਂ ‘ਤੇ ਸਾਈਕਲ ਦਾ ਪਿੱਛਾ ਕਰਨ ਦੀ ਬਜਾਏ ਈਗਲ ਹੈਲੀਕਾਪਟਰ ਦੀ ਵਰਤੋਂ ਕਰਕੇ ਉਸ ਨੂੰ ਅਸਮਾਨ ਤੋਂ ਟਰੈਕ ਕੀਤਾ ਅਤੇ ਕੁੱਝ ਸਮੇਂ ਬਾਅਦ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।