ਆਕਲੈਂਡ(ਬਲਜਿੰਦਰ ਰੰਧਾਵਾ)ਵਾਈਕਾਟੋ ‘ਚ ਅੱਜ ਸਵੇਰੇ ਸਟੇਟ ਹਾਈਵੇ 25 ‘ਤੇ ਇੱਕ ਟਰੱਕ ਅਤੇ ਕਾਰ ਵਿਚਕਾਰ ਵਾਪਰੇ ਹਾਦਸੇ ਤੋ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ।ਪੁਲਿਸ ਮੁਤਾਬਕ, ਇਹ ਹਾਦਸਾ Waitakaruru ਖੇਤਰ ਵਿੱਚ ਸਵੇਰੇ 11:20 ਵਜੇ ਵਾਪਰਿਆ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਦੱਸਿਆ ਕਿ ਫਾਇਰ ਟੀਮਾਂ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾਇਆ।ਹਾਟੋ ਹੋਨੇ ਸੇਂਟ ਜੌਨ ਐਂਬੂਲੈਂਸ ਨੇ ਇੱਕ ਮਰੀਜ਼ ਦਾ ਮੌਕੇ ‘ਤੇ ਇਲਾਜ ਕੀਤਾ ਜਦਕਿ ਦੂਜੇ ਨੂੰ ਗੰਭੀਰ ਹਾਲਤ ਵਿੱਚ ਥੇਮਜ਼ ਹਸਪਤਾਲ ਲਿਜਾਇਆ ਗਿਆ।
ਵਾਈਕਾਟੋ ‘ਚ ਟਰੱਕ ਅਤੇ ਕਾਰ ਵਿਚਕਾਰ ਵਾਪਰਿਆ ਹਾਦਸਾ,ਦੋਵੇ ਵਾਹਨਾਂ ਨੂੰ ਲੱਗੀ ਅੱਗ,ਦੋ ਵਿਅਕਤੀ ਹੋਏ ਜ਼ਖ਼ਮੀ….












