ਆਕਲੈਂਡ(ਬਲਜਿੰਦਰ ਰੰਧਾਵਾ) ਪਿਛਲੇ ਮਹੀਨੇ ਹੇਸਟਿੰਗਜ਼ ‘ਚ ਹੋਈ ਇੱਕ ਔਰਤ ਦੀ ਮੌਤ ਮਾਮਲੇ ਸਬੰਧੀ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇੰਸਪੈਕਟਰ ਮਾਰਟਿਨ ਜੇਮਜ਼ ਨੇ ਕਿਹਾ ਕਿ ਇੱਕ ਰਿਹਾਇਸ਼ੀ ਪਤੇ ‘ਤੇ 37 ਸਾਲਾ ਔਰਤ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਹੁਣ ਉਸਦੀ ਮੌਤ ਨੂੰ ਕਤਲ ਮੰਨ ਰਹੀ ਹੈ।
ਐਮਰਜੈਂਸੀ ਸੇਵਾਵਾਂ ਨੂੰ 29 ਅਕਤੂਬਰ ਨੂੰ ਕੈਂਬਰਲੇ ਦੇ ਕੋਟੂਕੂ ਸਟ੍ਰੀਟ ਵਿੱਚ ਇੱਕ ਪਤੇ ‘ਤੇ ਬੁਲਾਇਆ ਗਿਆ ਸੀ, ਜਿੱਥੇ ਔਰਤ ਮ੍ਰਿਤਕ ਪਾਈ ਗਈ ਸੀ। ਇਸਦੀ ਮੌਤ ਕਿਵੇਂ ਹੋਈ ਇਹ ਪਤਾ ਲਗਾਉਣ ਲਈ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ।ਇੱਕ ਵਿਸੇਸ਼ ਟੀਮ ਨੂੰ ਜਾਂਚ ਲਈ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਹੋਰ ਜ਼ਿਲ੍ਹਿਆਂ ਤੋਂ ਵਾਧੂ ਸਟਾਫ ਵੀ ਸ਼ਾਮਲ ਹੈ।
ਹੇਸਟਿੰਗਜ਼ ‘ਚ ਹੋਈ ਇੱਕ ਔਰਤ ਦੀ ਮੌ,ਤ ਮਾਮਲੇ ਵਿੱਚ ਪੁਲਿਸ ਵੱਲੋਂ ਕਤਲ ਦੀ ਜਾਂਚ ਜਾਰੀ…












