Home » ਕ੍ਰਾਈਸਟਚਰਚ ਵਿੱਚ ਇੱਕ ਘਰ ਨਾਲ ਜਾ ਟਕਰਾਈ ਬੇਕਾਬੂ ਹੋਈ ਕਾਰ
Home Page News New Zealand Local News NewZealand

ਕ੍ਰਾਈਸਟਚਰਚ ਵਿੱਚ ਇੱਕ ਘਰ ਨਾਲ ਜਾ ਟਕਰਾਈ ਬੇਕਾਬੂ ਹੋਈ ਕਾਰ

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਵਿੱਚ ਇੱਕ ਕਾਰ ਦੇ ਬੇਕਾਬੂ ਹੋ ਇੱਕ ਘਰ ਨਾਲ ਜਾ ਟਕਰਾਉਣ ਦੀ ਖ਼ਬਰ ਹੈ।
ਐਮਰਜੈਂਸੀ ਸੇਵਾਵਾਂ ਨੂੰ ਬੀਤੀ ਰਾਤ 8.45 ਵਜੇ ਵਿਗ੍ਰਾਮ ਦੇ ਕੋਲਿਨ ਲਾਲੋਲੀ ਪਲੇਸ ਵਿੱਚ ਬੁਲਾਇਆ ਗਿਆ। ਇੱਕ ਵਿਅਕਤੀ ਗੱਡੀ ਵਿੱਚ ਫਸ ਗਿਆ ਸੀ। ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੇ ਸਮੇਂ ਘਰ ਵਿੱਚ ਕੋਈ ਵੀ ਵਿਅਕਤੀ ਨਹੀਂ ਸੀ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਵਿਗ੍ਰਾਮ ਅਤੇ ਸਪਰੇਡਨ ਦੇ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਉਸ ਵਿਅਕਤੀ ਨੂੰ ਕੱਢਣ ਦਾ ਕੰਮ ਕੀਤਾ, ਜਿਸਨੂੰ ਮਾਮੂਲੀ ਸੱਟਾਂ ਲੱਗੀਆਂ ਸਨ।ਹਾਦਸੇ ਕਾਰਨ ਘਰ ਨੂੰ ਨੁਕਸਾਨ ਪਹੁੰਚਿਆ ਹੈ।