Home » ਅਬੋਹਰ ‘ਚ ਗੈਂਗਵਾਰ : ਕੋਰਟ ਦੀ ਪਾਰਕਿੰਗ ‘ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
Uncategorized

ਅਬੋਹਰ ‘ਚ ਗੈਂਗਵਾਰ : ਕੋਰਟ ਦੀ ਪਾਰਕਿੰਗ ‘ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

Spread the news

ਅਬੋਹਰ, 11 ਦਸੰਬਰ ਅਬੋਹਰ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਅਦਾਲਤ ( ਦੀ ਪਾਰਕਿੰਗ ਵਿੱਚ ਇੱਕ ਨੌਜਵਾਨ ਨੂੰ ਤਿੰਨ ਕਾਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਬੋਹਰ ਦੇ ਰਹਿਣ ਵਾਲੇ ਆਕਾਸ਼ ਉਰਫ਼ ਗੋਲੂ ਪੰਡਿਤ ਵਜੋਂ ਹੋਈ ਹੈ।

ਪੁਲਿਸ ਅਨੁਸਾਰ, ਗੋਲੂ ਪੰਡਿਤ ਕਿਸੇ ‘ਆਰਮਜ਼ ਐਕਟ’ ਕੇਸ ਦੀ ਸੁਣਵਾਈ ਲਈ ਅਦਾਲਤ ਆਇਆ ਸੀ। ਫਾਜ਼ਿਲਕਾ ਦੇ SSPਗੁਰਮੀਤ ਸਿੰਘ ਨੇ ਦੱਸਿਆ ਕਿ ਤਿੰਨ ਹਮਲਾਵਰ ਇੱਕ ਕਾਰ ਵਿੱਚ ਆਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਆਕਾਸ਼ ‘ਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀ ਨੇ ਦੱਸਿਆ ਕਿ ਆਕਾਸ਼ ‘ਤੇ ਕੁੱਲ ਛੇ ਰਾਉਂਡ ਫਾਇਰ ਕੀਤੇ ਗਏ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।