Home » ਪਤੰਗ ਉਡਾਉਂਦੇ ਸਮੇਂ ਤਿੰਨ ਮੰਜ਼ਿਲਾ ਛੱਤ ਤੋਂ ਡਿੱਗਿਆ 12 ਸਾਲਾ ਬੱਚਾ,ਹੋਈ ਮੌਤ….
Home Page News India India News

ਪਤੰਗ ਉਡਾਉਂਦੇ ਸਮੇਂ ਤਿੰਨ ਮੰਜ਼ਿਲਾ ਛੱਤ ਤੋਂ ਡਿੱਗਿਆ 12 ਸਾਲਾ ਬੱਚਾ,ਹੋਈ ਮੌਤ….

Spread the news


ਲੋਹੜੀ ਤੋ ਇਕ ਦਿਨ ਪਹਿਲਾਂ ਨੇੜ੍ਹਲੇ ਪਿੰਡ ਤੁੰਗਾਂ ਵਿਚ ਦਰਦਨਾਕ ਘਟਨਾ ਵਾਪਰ ਗਈ। ਪਿੰਡ ਦਾ 12 ਸਾਲ ਦਾ ਬੱਚਾ ਘਰ ਦੀ ਤਿੰਨ ਮੰਜਿਲਾ ਛੱਤ ਤੇ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਉਸਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।ਜਾਣਕਾਰੀ ਅਨੁਸਾਰ 12 ਸਾਲ ਦਾ ਹਰਜੋਤ ਸਿੰਘ ਸ਼ਾਮ ਨੂੰ ਆਪਣੇ ਘਰ ਦੀ ਛੱਤ ਤੇ ਪਤੰਗਬਾਜੀ ਕਰ ਰਿਹਾ ਸੀ ਕਿ ਅਚਾਨਕ ਹੇਠਾਂ ਆ ਡਿੱਗਾ ਅਤੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਸਿੰਘ ਛੇਵੀਂ ਕਲਾਸ ਵਿਚ ਪੜ੍ਹਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।