Home » ਆਕਲੈਂਡ ‘ਚ 28 ਮਾਰਚ ਨੂੰ ਹੋਵੇਗਾ ਲੇਡੀਜ਼ ਨਾਈਟ,ਪੰਜਾਬੀ ਅਤੇ ਬਾਲੀਵੁੱਡ ਸਟਾਰ ਗਾਇਕਾ ਲਾਏਗੀ ਰੌਣਕਾਂ…
Entertainment Entertainment Home Page News New Zealand Local News NewZealand

ਆਕਲੈਂਡ ‘ਚ 28 ਮਾਰਚ ਨੂੰ ਹੋਵੇਗਾ ਲੇਡੀਜ਼ ਨਾਈਟ,ਪੰਜਾਬੀ ਅਤੇ ਬਾਲੀਵੁੱਡ ਸਟਾਰ ਗਾਇਕਾ ਲਾਏਗੀ ਰੌਣਕਾਂ…

Spread the news


ਆਕਲੈਂਡ(ਰੰਧਾਵਾ) ਯੂਨਾਈਟਿਡ ਮਲਟੀ ਕਲਚਰਲ ਟਰੱਸਟ ਅਤੇ ਡੇਲੀ ਖ਼ਬਰ ਵੱਲੋਂ ਇਸ ਸਾਲ ਦੀ ਪਹਿਲੀ ਲੇਡੀਜ਼ ਨਾਈਟ (ਵਿਸਾਖੀ ਮੇਲਾ)28 ਮਾਰਚ ਨੂੰ ਸਵਾਮੀ ਨਰਾਇਣ ਕੰਪਲੈਕਸ ਪਾਪਾਟੋਏਟੋਏ (ਆਕਲੈਂਡ) ਦੇ ਸੁੰਦਰ ਅਤੇ ਵੱਡੇ ਹਾਲ ਵਿੱਚ ਕਰਵਾਈ ਜਾ ਰਹੀ ਹੈ।ਜਿਸ ਵਿੱਚ ਕਿ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਸਟਾਰ ਗਾਇਕਾ ਜੋਤੀਕਾ ਟਾਂਗਰੀ ਪਹੁੰਚ ਰਹੀ ਹੈ।ਇਸ ਸ਼ੋਅ ਦਾ ਪੋਸਟਰ ਬੀਤੇ ਕੁੱਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ।ਲੇਡੀਜ਼ ਨਾਈਟ ਦਾਖਲੇ ਦੀ ਟਿਕਟ ਸਿਰਫ਼ 10 ਡਾਲਰ ਰੱਖੀ ਗਈ ਹੈ ਜੋ ਕਿ indo spice world ਅਤੇ DH Supermarket ਦੇ ਵੱਖ-ਵੱਖ ਸਟੋਰਾਂ ਤੋਂ ਖਰੀਦੀਆਂ ਜਾ ਸਕਦੀਆਂ ਹਨ।ਜਿੱਥੇ ਇਸ ਸ਼ੋਅ ਵਿੱਚ ਜੋਤੀਕਾ ਟਾਂਗਰੀ ਰੋਣਕਾਂ ਲਏਗੀ ਉੱਥੇ ਹੀ ਨਿਊਜ਼ੀਲ਼ੈਂਡ ਦੀਆ ਕਈ ਡਾਂਸ ਅਕੈਡਮੀਆਂ ਵੀ ਸ਼ਿਰਕਤ ਕਰਨਗੀਆਂ ਅਤੇ ਲਾਈਵ ਡੀ-ਜੇ ਵੀ ਹੋਵੇਗਾ।ਵੱਖ ਵੱਖ-ਵੱਖ ਤਰਾਂ ਦੇ ਕੱਪੜੇ ਅਤੇ ਜਿਊਲਰੀ ਦੇ ਸਟਾਲ ਅਤੇ ਖਾਣ ਪੀਣ ਦੇ ਵਿਸ਼ੇਸ਼ ਪ੍ਰਬੰਧ ਹੋਣਗੇ।ਲੇਡੀਜ਼ ਨਾਈਟ੍ਰੋਜਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਹਰਜੀਤ ਕੌਰ ਨਾਲ 02102795403 ਅਤੇ ਰਾਜਵਿੰਦਰ ਕੌਰ ਨਾਲ 02102865603 ਤੇ ਸੰਪਰਕ ਕੀਤਾ ਜਾ ਸਕਦਾ ਹੈ। ਟਿਕਟ ਜਾਂ ਸਟਾਲ ਸਬੰਧੀ ਜਾਣਕਾਰੀ ਲਈ ਬਲਜਿੰਦਰ ਸਿੰਘ ਨਾਲ02102204786 ਤੇ ਸੰਪਰਕ ਕਰ ਸਕਦੇ ਹੋ।