Home » ਵੈਸਟਇੰਡੀਜ਼ ਦੀ ਟੀਮ ਸਤੰਬਰ ’ਚ ਆਵੇਗੀ ਭਾਰਤ ਦੌਰੇ ‘ਤੇ,ਲਖਨਊ ਵਿੱਚ ਹੋਵੇਗਾ ਪਹਿਲਾ ਮੁਕਾਬਲਾ….
Home Page News India India News Sports Sports

ਵੈਸਟਇੰਡੀਜ਼ ਦੀ ਟੀਮ ਸਤੰਬਰ ’ਚ ਆਵੇਗੀ ਭਾਰਤ ਦੌਰੇ ‘ਤੇ,ਲਖਨਊ ਵਿੱਚ ਹੋਵੇਗਾ ਪਹਿਲਾ ਮੁਕਾਬਲਾ….

Spread the news

ਵੈਸਟਇੰਡੀਜ਼ ਦੀ ਕ੍ਰਿਕਟ ਟੀਮ 2026-27 ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਭਾਰਤ ਦਾ ਦੌਰਾ ਕਰੇਗੀ। ਇਸ ਦੌਰੇ ਦੌਰਾਨ ਵੈਸਟਇੰਡੀਜ਼ ਦੀ ਟੀਮ ਭਾਰਤ ਨਾਲ ਤਿੰਨ ਇੱਕ ਰੋਜ਼ਾ (ODI) ਅਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ।BCCI ਦੀ ‘ਟੂਰ ਐਂਡ ਫਿਕਸਚਰ ਕਮੇਟੀ’ ਨੇ ਚਾਰ ਟੀਮਾਂ ਦੇ ਭਾਰਤ ਦੌਰੇ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਵੀਰਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ।
ਲਖਨਊ ਵਿੱਚ ਹੋਵੇਗਾ ਪਹਿਲਾ ਮੁਕਾਬਲਾ
ਲਖਨਊ ਨੂੰ ਸੀਰੀਜ਼ ਦੇ ਪਹਿਲੇ ਟੀ-20 ਮੈਚ ਦੀ ਮੇਜ਼ਬਾਨੀ ਮਿਲੀ ਹੈ। ਇਹ ਮੈਚ 6 ਅਕਤੂਬਰ ਨੂੰ ਲਖਨਊ ਦੇ ‘ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ’ ਵਿੱਚ ਖੇਡਿਆ ਜਾਵੇਗਾ।
ਭਾਰਤ ਦੇ ਦੌਰੇ ‘ਤੇ ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਦਾ ਦੌਰਾ 27 ਸਤੰਬਰ 2026 ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗਾ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਭਾਰਤ ਦਾ ਦੌਰਾ ਕਰੇਗੀ। ਸ਼੍ਰੀਲੰਕਾ ਦਾ ਇਹ ਦੌਰਾ 13 ਦਸੰਬਰ ਤੋਂ ਸ਼ੁਰੂ ਹੋਵੇਗਾ।