Home » ਕੈਂਟਰਬਰੀ ਦੇ ਇੱਕ ਪੇਂਡੂ ਇਲਾਕੇ ਵਿੱਚ ਬਜ਼ੁਰਗ ਔਰਤ ਦੇ ਹੋਏ ਕ/ਤ/ਲ ਮਾਮਲੇ ਵਿੱਚ ਦੋਸ਼ੀ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਕੀਤਾ ਇਨਕਾਰ….
Home Page News New Zealand Local News NewZealand

ਕੈਂਟਰਬਰੀ ਦੇ ਇੱਕ ਪੇਂਡੂ ਇਲਾਕੇ ਵਿੱਚ ਬਜ਼ੁਰਗ ਔਰਤ ਦੇ ਹੋਏ ਕ/ਤ/ਲ ਮਾਮਲੇ ਵਿੱਚ ਦੋਸ਼ੀ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਕੀਤਾ ਇਨਕਾਰ….

Spread the news

ਆਕਲੈਂਡ(ਬਲਜਿੰਦਰ ਸਿੰਘ) ਇੱਕ ਬਜ਼ੁਰਗ ਔਰਤ ਦਾ ਕਤਲ ਕਰਨ ਅਤੇ ਕੈਂਟਰਬਰੀ ਦੀ ਇੱਕ ਪੇਂਡੂ ਜਾਇਦਾਦ ‘ਤੇ ਦੋ ਪਰਿਵਾਰਕ ਮੈਂਬਰਾਂ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵਿਅਕਤੀ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਕਬੂਲ ਨਹੀਂ ਕੀਤਾ ਗਿਆ।
19 ਸਾਲਾ ਨੌਜਵਾਨ, ਜਿਸਦੀ ਪਛਾਣ ਅਜੇ ਗੁਪਤ ਰੱਖੀ ਹੋਈ ਹੈ ਨੂੰ ਅੱਜ ਸਵੇਰੇ ਕ੍ਰਾਈਸਟਚਰਚ ਵਿਖੇ ਹਾਈ ਕੋਰਟ ਵਿੱਚ ਪੇਸ਼ ਹੋਣ ‘ਤੋ ਬਾਅਦ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।ਜਨਵਰੀ ਵਿੱਚ ਬਰਨਹੈਮ ਦੇ ਇੱਕ ਘਰ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਉਸ ‘ਤੇ ਕਤਲ ਅਤੇ ਹਮਲੇ ਦੇ ਦੋ ਦੋਸ਼ ਲਗਾਏ ਗਏ ਸਨ।ਉਸ ਨੂੰ ਹੁਣ ਜੂਨ ਮਹੀਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।