ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਸਟੇਟ ਹਾਈਵੇਅ 29 ‘ਤੇ ਟਰੱਕ ਅਤੇ ਕਾਰ ਵਿਚਕਾਰ ਹੋਈ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਵੈਲੀ ਵਿਊ ਰੋਡ ਦੇ ਚੌਰਾਹੇ ਨੇੜੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 5.50 ਵਜੇ ਬੁਲਾਇਆ ਗਿਆ।
ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਘਟਨਾ ਸਥਾਨ ‘ਤੇ ਮ੍ਰਿਤਕ ਪਾਇਆ ਗਿਆ।ਗੰਭੀਰ ਕਰੈਸ਼ ਯੂਨਿਟ ਨੇ ਘਟਨਾ ਸਥਾਨ ਦੀ ਜਾਂਚ ਕਰਦੇ ਸਮੇਂ SH29 ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।ਹਾਦਸੇ ਕਾਰਨ ਨੇੜਲੇ ਇੱਕ ਸਕੂਲ ਨੂੰ ਅੱਜ ਦਿਨ ਭਰ ਲਈ ਬੰਦ ਕਰਨਾ ਪਿਆ।ਸਕੂਲ ਨੇ
ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਵਿੱਚਕਿਹਾ: “ਬਦਕਿਸਮਤੀ ਨਾਲ SH29 ਦੇ ਬੰਦ ਹੋਣ ਕਾਰਨ, ਸਾਨੂੰ ਅੱਜ ਸਕੂਲ ਬੰਦ ਕਰਨਾ ਪਿਆ ਹੈ ਕਿਉਂਕਿ ਸਟਾਫ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਸਟੇਟ ਹਾਈਵੇਅ 29 ‘ਤੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ,ਹਾਦਸੇ ਕਾਰਨ ਨੇੜਲੇ ਇੱਕ ਸਕੂਲ ਨੂੰ ਕਰਨਾ ਪਿਆ ਬੰਦ…












