Home » ਆਕਲੈਂਡ ਦੇ ਮੇਅਰ ਨੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਪੱਤਰਕਾਰ ‘ਤੇ ਕੀਤੀ ਨਸਲੀ ਟਿੱਪਣੀ….
Home Page News New Zealand Local News NewZealand World

ਆਕਲੈਂਡ ਦੇ ਮੇਅਰ ਨੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਪੱਤਰਕਾਰ ‘ਤੇ ਕੀਤੀ ਨਸਲੀ ਟਿੱਪਣੀ….

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਮੇਅਰ ਵੇਨ ਬਰਾਊਨ ਵੱਲੋਂ ਨਿਊਜ਼ੀਲੈਂਡ ਦੇ ਇੱਕ ਪ੍ਰਮੁੱਖ ਮੀਡੀਆ ਅਦਾਰੇ RNZ ਦੇ ਇਕ ਕਰਮਚਾਰੀ ਨੂੰ ‘ਮੁਸਲਿਮ ਦਹਿਸ਼ਤਗਰਦ’ ਕਹਿ ਕੇ ਨਸਲੀ ਟਿੱਪਣੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਟਿੱਪਣੀ ਉਸ ਵੇਲੇ ਕੀਤੀ ਗਈ ਜਦੋਂ ਪੱਤਰਕਾਰ ਮੇਅਰ ਦੇ ਹੋ ਰਹੀ ਇੱਕ ਪ੍ਰੋਗਰਾਮ ਦੀ ਕਵਰੇਜ ਕਰਨ ਪਹੁੰਚਿਆਂ ਸੀ।ਮੇਅਰ ਵੱਲੋਂ ਪੱਤਰਕਾਰ ਦੀ ਦਾੜੀ ਨੂੰ ਲੈ ਕੇ ਵੀ ਭੱਦੀ ਸ਼ਬਦਾਵਲੀ ਵਰਤੀ ਗਈ।ਦੱਸਿਆ ਜਾ ਰਿਹਾ ਹੈ ਕਿ ਮੇਅਰ ਵੇਨ ਬਰਾਊਨ ਨੇ ਬਾਅਦ ‘ਚ ਅਫਸੋਸ ਜਤਾਇਆ, ਕਿਹਾ ਕਿਸੇ ਭੀ ਧਰਮ ਜਾਂ ਕੌਮ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਉਹਨਾਂ ਵੱਲੋਂ ਅਦਾਰੇ ਨੂੰ ਈ-ਮੇਲ ਕਰਕੇ ਮਾਫ਼ੀ ਵੀ ਮੰਗੀ ਹੈ।